ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ 131 450 'ਤੇ Translating and Interpreting Service (ਅਨੁਵਾਦ ਅਤੇ ਦੁਭਾਸ਼ੀਆ ਸੇਵਾ) ਨੂੰ ਫ਼ੋਨ ਕਰੋ।
ਤੁਹਾਨੂੰ ਟੀਕਾਕਰਨ ਕਿਉਂ ਕਰਵਾਉਣਾ ਚਾਹੀਦਾ ਹੈ?
ਵੈਕਸੀਨਾਂ ਲੋਕਾਂ ਨੂੰ COVID-19 ਨਾਲ ਬਹੁਤ ਜ਼ਿਆਦਾ ਬਿਮਾਰ ਹੋਣ ਤੋਂ ਬਚਾਉਣ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਤੁਹਾਡੇ ਲਈ ਵਾਇਰਸ ਪ੍ਰਤੀ ਵੱਧ ਤੋਂ ਵੱਧ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੈਕਸੀਨਾਂ ਨਾਲ ਅਪ-ਟੂ ਡੇਟ-ਰਹਿਣਾ ਮਹੱਤਵਪੂਰਨ ਹੈ।
ਟੀਕਾਕਰਨ ਕਿਵੇਂ ਕਰਵਾਉਣਾ ਹੈ
ਵੈਕਸੀਨਾਂ ਇੱਥੇ ਉਪਲਬਧ ਹਨ:
- GPs
- ਜੀਪੀ ਰੈਸਪੀਰੇਟਰੀ
- ਫਾਰਮੇਸੀਆਂ
- ਕਮਿਊਨਿਟੀ ਹੈਲਥ ਸਰਵਿਸਜ਼ (ਭਾਈਚਾਰਕ ਸਿਹਤ ਸੇਵਾਵਾਂ)
ਜੇ ਤੁਹਾਨੂੰ ਕੋਈ ਪਹਿਲਾਂ ਤੋਂ ਮੌਜੂਦ ਡਾਕਟਰੀ ਸਮੱਸਿਆ ਹੈ ਜਾਂ ਤੁਹਾਨੂੰ ਇਹ ਪਤਾ ਨਹੀਂ ਹੈ ਕਿ ਤੁਹਾਨੂੰ ਕਿੰਨੀਆਂ ਖ਼ੁਰਾਕਾਂ ਲਗਵਾਉਣ ਦੀ ਲੋੜ ਹੈ ਤਾਂ ਤੁਹਾਨੂੰ ਜੀਪੀ ਨਾਲ ਗੱਲ ਕਰਨੀ ਚਾਹੀਦੀ ਹੈ।
ਵੈਕਸੀਨਾਂ ਮੁਫ਼ਤ ਹਨ, ਅਤੇ ਤੁਹਾਨੂੰ ਟੀਕਾ ਲਗਵਾਉਣ ਲਈ ਮੈਡੀਕੇਅਰ ਕਾਰਡ ਦੀ ਲੋੜ ਨਹੀਂ ਹੈ।
ਟੀਕਾਕਰਨ ਕੌਣ ਕਰਵਾ ਸਕਦਾ ਹੈ?
5 ਸਾਲ ਅਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਟੀਕਾਕਰਨ ਕਰਵਾਉਣ ਲਈ ਯੋਗ ਹੈ। 6 ਮਹੀਨੇ ਤੋਂ ਲੈ ਕੇ 5 ਸਾਲ ਤੋਂ ਘੱਟ ਉਮਰ ਦੇ ਕੁੱਝ ਬੱਚੇ ਟੀਕਾਕਰਨ ਕਰਵਾਉਣ ਲਈ ਯੋਗ ਹਨ ਜੇਕਰ:
- ਉਹਨਾਂ ਦੀ ਪ੍ਰਤੀਰੋਧਤਾ ਪ੍ਰਣਾਲੀ ਕਮਜ਼ੋਰ (ਇਮਿਊਨੋ-ਕੰਪਰਾਇਜ਼ਡ) ਹੈ
- ਉਹਨਾਂ ਵਿੱਚ ਕੋਈ ਅਪੰਗਤਾ ਹੈ
- ਉਹਨਾਂ ਨੂੰ ਕਈ ਸਿਹਤ ਸਮੱਸਿਆਵਾਂ ਹਨ।
Omicron ਰੂਪਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਨਵੀਂ ਬਾਇਵੈਲੈਂਟ ਨਾਮਕ ਵੈਕਸੀਨ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਬੂਸਟਰ ਖ਼ੁਰਾਕ ਵਜੋਂ ਲਗਵਾਉਣ ਲਈ ਉਪਲਬਧ ਹੈ।
ਤੁਹਾਡੇ ਅਤੇ ਤੁਹਾਡੇ ਬੱਚੇ ਲਈ ਕਿੰਨੀਆਂ ਖ਼ੁਰਾਕਾਂ ਅਤੇ ਕਿਹੜੀ ਵੈਕਸੀਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਇਸ ਬਾਰੇ ਕਿਸੇ ਜੀਪੀ ਨਾਲ ਗੱਲ ਕਰੋ। ਵਧੇਰੇ ਜਾਣਕਾਰੀ ਲਈ, ਟੀਕਕਰਨ 'ਤੇ ਜਾਓ।
ਤੁਹਾਡੇ ਟੀਕਾਕਰਨ ਕਰਵਾਉਣ ਤੋਂ ਬਾਅਦ
ਤੁਹਾਨੂੰ ਇਸਦੇ ਕੁੱਝ ਮਾੜੇ ਪ੍ਰਭਾਵ ਜਿਵੇਂ ਕਿ ਦਰਦ ਜਿੱਥੇ ਤੁਹਾਨੂੰ ਸੂਈ ਲੱਗੀ ਹੈ, ਥਕਾਵਟ, ਮਾਸਪੇਸ਼ੀਆਂ ਵਿੱਚ ਦਰਦ, ਬੁਖਾਰ ਜਾਂ ਠੰਢ ਅਤੇ ਜੋੜਾਂ ਵਿੱਚ ਦਰਦ ਆਦਿ ਹੋ ਸਕਦੇ ਹਨ । ਮਾੜੇ ਪ੍ਰਭਾਵ ਆਮ ਗੱਲ ਹਨ ਅਤੇ ਇਹ ਸੰਕੇਤ ਦਿੰਦੇ ਹਨ ਕਿ ਵੈਕਸੀਨ ਕੰਮ ਕਰ ਰਹੀ ਹੈ। ਇਹ ਆਮ ਤੌਰ 'ਤੇ ਹਲਕੇ ਹੁੰਦੇ ਹਨ, ਅਤੇ ਇੱਕ ਜਾਂ ਦੋ ਦਿਨਾਂ ਬਾਅਦ ਖ਼ਤਮ ਹੋ ਜਾਂਦੇ ਹਨ।
ਗੰਭੀਰ ਮਾੜੇ ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਜੇ ਤੁਹਾਨੂੰ ਚਿੰਤਾ ਹੈ, ਜਾਂ ਜੇ ਕੁਝ ਦਿਨਾਂ ਬਾਅਦ ਵੀ ਮਾੜੇ ਅਸਰ ਨਹੀਂ ਹਟੇ ਹਨ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ।
COVID-19 ਵੈਕਸੀਨਾਂ ਬਾਰੇ
ਆਸਟ੍ਰੇਲੀਆ ਵਿੱਚ ਵਰਤੇ ਜਾਣ ਤੋਂ ਪਹਿਲਾਂ ਸਾਰੀਆਂ ਵੈਕਸੀਨਾਂ ਨੂੰ ਆਸਟ੍ਰੇਲੀਅਨ ਥੈਰੇਪਿਊਟਿਕ ਗੁੱਡਜ਼ ਦੁਆਰਾ ਨਿਰਧਾਰਿਤ ਸਖ਼ਤ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਉਹਨਾਂ ਨੂੰ ਯੋਗਤਾ ਪ੍ਰਾਪਤ ਸਿਹਤ ਪੇਸ਼ੇਵਰਾਂ ਦੁਆਰਾ ਲਗਾਇਆ ਜਾਂਦਾ ਹੈ।
ਆਸਟ੍ਰੇਲੀਆ ਵਿੱਚ, 4 ਵੈਕਸੀਨਾਂ ਉਪਲਬਧ ਅਤੇ ਵਰਤੋਂ ਲਈ ਮਨਜ਼ੂਰਸ਼ੁਦਾ ਹਨ:
- Pfizer (ਫਾਈਜ਼ਰ)
- Pfizer (ਮੌਡਰਨਾ)
- Novavax (ਨੋਵਾਵੈਕਸ)
- AstraZeneca (ਐਸਟ੍ਰਾਜ਼ੈਨੇਕਾ)
ਲੋਕ ਆਪਣੀ ਉਮਰ ਅਤੇ ਡਾਕਟਰੀ ਸਥਿਤੀ ਦੇ ਆਧਾਰ 'ਤੇ ਵੱਖ-ਵੱਖ ਵੈਕਸੀਨ ਲਗਵਾ ਸਕਦੇ ਹਨ। ਇਹ ਪਤਾ ਕਰਨ ਲਈ ਕਿ ਤੁਹਾਡੇ ਲਈ ਕਿਹੜੀ ਵੈਕਸੀਨ ਸਹੀ ਹੈ, GP ਨਾਲ ਗੱਲ ਕਰੋ।
ਹੋਰ ਜਾਣਕਾਰੀ
ਵੈਕਸੀਨ ਕਲੀਨਿਕ ਦੀ ਵਰਤੋਂ ਕਰਕੇ GP ਜਾਂ ਸਥਾਨਕ ਫਾਰਮੇਸੀ 'ਤੇ ਆਪਣੀ ਅਗਲੀ ਖ਼ੁਰਾਕ ਬੁੱਕ ਕਰੋ। ਹੋਰ ਜਾਣਕਾਰੀ ਲਈ, ਨੈਸ਼ਨਲ ਕਰੋਨਾਵਾਇਰਸ ਹੈਲਪਲਾਈਨ ਨੂੰ 1800 020 080'ਤੇ ਫ਼ੋਨ ਕਰੋ।
Reviewed 09 December 2022