vic_logo
coronavirus.vic.gov.au

ਕਾਰੋਬਾਰ ਅਤੇ ਕੰਮ (Business and work) - ਪੰਜਾਬੀ (Punjabi)

ਕਰੋਨਾਵਾਇਰਸ (COVID-19) ਵਾਸਤੇ ਯੋਜਨਾ ਬਨਾਉਣ ਅਤੇ ਕਾਰਵਾਈ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਾਰੋਬਾਰੀ ਪਾਬੰਦੀਆਂ ਅਤੇ ਸਹਾਇਤਾ।

ਤੁਸੀਂ ਸਾਡੇ ਕਾਰੋਬਾਰ ਅਤੇ ਕੰਮ ਦੇ ਸਫ਼ੇ ਉੱਤੇ ਕਰਮਚਾਰੀਆਂ ਅਤੇ ਨੌਕਰੀਆਂ ਦੇ ਚਾਹਵਾਨਾਂ ਅਤੇ ਕਾਰੋਬਾਰੀ ਮਾਲਕਾਂ ਅਤੇ ਮੈਨੇਜਰਾਂ ਵਾਸਤੇ ਵਧੇਰੇ ਜਾਣਕਾਰੀ ਅੰਗਰੇਜ਼ੀ ਵਿੱਚ ਵੇਖ ਸਕਦੇ ਹੋ। 

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰ ਸਕਦੇ ਹੋ ਅਤੇ ਕਿਸੇ ਦੁਭਾਸ਼ੀਏ ਵਾਸਤੇ ਪੁੱਛ ਸਕਦੇ ਹੋ, ਫਿਰ 13 22 15 ਉੱਤੇ ਬਿਜ਼ਨੈਸ ਵਿਕਟੋਰੀਆ ਨਾਲ ਸੰਪਰਕ ਕਰਵਾਉਣ ਲਈ ਕਹੋ।

COVIDSafe ਕੰਮ ਦੀ ਜਗ੍ਹਾ ਲਈ ਜਾਣਕਾਰੀ (COVIDSafe workplace information)

COVIDSafe ਯੋਜਨਾ ਬਨਾਉਣ ਲਈ ਕੀ ਤੁਹਾਡੇ ਕਾਰੋਬਾਰ ਨੂੰ ਮਦਦ ਦੀ ਲੋੜ ਹੈ?

 • 13 22 15 ਨੂੰ ਫੋਨ ਕਰੋ ਅਤੇ ਮੁਫ਼ਤ ਅਨੁਵਾਦਕ ਲਈ ਬੇਨਤੀ ਕਰੋ।
 • ਵਿਕਟੋਰੀਆ ਦੇ ਹਰੇਕ ਕਾਰੋਬਾਰ ਦੇ ਕੋਲ COVIDSafe ਯੋਜਨਾ ਲਾਜ਼ਮੀ ਹੋਣੀ ਚਾਹੀਦੀ ਹੈ।

ਜੇ ਤੁਹਾਨੂੰ ਕੰਮ ਦੀ ਜਗ੍ਹਾ ਵਿੱਚ ਕਰੋਨਾਵਾਇਰਸ (COVID-19) ਦੇ ਲੱਛਣ ਹੋ ਰਹੇ ਹਨ, ਤਾਂ ਕੀ ਕਰਨਾ ਹੈ

 • ਘਰ ਜਾਓ ਅਤੇ ਕੰਮ ਉੱਤੇ ਨਾ ਜਾਓ
 • ਟੈਸਟ ਕਰਵਾਓ
 • ਜਦੋਂ ਤੁਸੀਂ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਦੇ ਹੋ, ਤਾਂ ਵਿੱਤੀ ਸਹਾਇਤਾ ਉਪਲਬਧ ਹੁੰਦੀ ਹੈ
 • ਇੱਕ ਵਾਰ ਜਦੋਂ ਤੁਹਾਨੂੰ ਟੈਸਟ ਦਾ ਨਤੀਜਾ ਨੈਗਟਿਵ ਮਿਲ ਜਾਂਦਾ ਹੈ, ਤਾਂ ਹੀ ਕੰਮ ਉੱਤੇ ਵਾਪਸ ਆਓ

ਜੇ ਕਿਸੇ ਕਾਮੇ ਦਾ ਕਰੋਨਾਵਾਇਰਸ (COVID-19) ਦਾ ਟੈਸਟ ਪੌਜ਼ੇਟਿਵ ਆਉਂਦਾ ਹੈ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

 • ਨਜ਼ਦੀਕੀ ਸੰਪਰਕਾਂ ਨੂੰ ਸੂਚਿਤ ਕਰੋ
 • ਵਿਆਪਕ ਤੌਰ ਤੇ ਸਫਾਈ ਕਰੋ
 • ਵਰਕਸੇਫ ਵਿਕਟੋਰੀਆ ਨੂੰ ਸੂਚਿਤ ਕਰੋ 13 23 60
 • DHHS ਨੂੰ ਸੂਚਿਤ ਕਰੋ ਅਤੇ ਸਲਾਹ ਲਓ 1800 675 398

  ਕੰਮ ਦੀਆਂ ਜਗ੍ਹਾਵਾਂ ਵਿੱਚ ਕਰੋਨਾਵਾਇਰਸ ਨਾਲ ਸੰਪਰਕ (Exposure to coronavirus in workplaces)

  ਕੰਮ ਦੀਆਂ ਜਗ੍ਹਾਵਾਂ ਵਿੱਚ ਕਰੋਨਾਵਾਇਰਸ (COVID-19) ਦੇ ਸੰਭਾਵਿਤ ਸੰਪਰਕ ਨਾਲ ਸਬੰਧਿਤ ਖਤਰਿਆਂ ਬਾਰੇ ਚੇਤਾਵਨੀ।

  ਪਿਛੋਕੜ

  (21 ਮਈ 2020 ਨੂੰ ਨਵਿਆਈ ਗਈ)

  ਨਵੇਂ ਕਰੋਨਾਵਾਇਰਸ ਦੇ ਕਾਰਣ ਹੋਏ ਸਾਹ ਦੀ ਬਿਮਾਰੀ ਦੇ ਪ੍ਰਕੋਪ ਨੂੰ ਪਹਿਲੀ ਵਾਰ ਵੂਹਾਨ, ਹੂਬੇਈ ਰਾਜ, ਚੀਨ ਵਿੱਚ ਪਛਾਣਿਆ ਗਿਆ ਸੀ। ਕਰੋਨਾਵਾਇਰਸ (COVID-19) ਦੇ ਪ੍ਰਕੋਪ ਨੂੰ World Health Organization (WHO) ਦੁਆਰਾ 11 ਮਾਰਚ 2020 ਨੂੰ ਮਹਾਂਮਾਰੀ ਐਲਾਨਿਆ ਗਿਆ ਸੀ। ਬਿਮਾਰੀ ਦੇ ਦੁਨੀਆਂ ਭਰ ਵਿੱਚ ਫੈਲਣ ਨੂੰ ਮਹਾਂਮਾਰੀ ਕਹਿੰਦੇ ਹਨ।

  ਕਰੋਨਾਵਾਇਰਸ (COVID-19) ਦੇ ਪ੍ਰਕੋਪ ਨੂੰ ਘਟਾਉਣ ਵਿੱਚ ਸਹਾਇਤਾ ਕਰਨ ਲਈ 16 ਮਾਰਚ 2020 ਨੂੰ ਵਿਕਟੋਰੀਆ ਦੀ ਸਰਕਾਰ ਨੇ ਵਿਕਟੋਰੀਆ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਸੀ।

  ਕਰੋਨਾਵਾਇਰਸ ਕੀ ਹੈ?

  ਕਰੋਨਾਵਾਇਰਸ ਵਾਇਰਸਾਂ ਦਾ ਇਕ ਵੱਡਾ ਪਰਿਵਾਰ ਹੈ ਜੋ ਕਿ ਜਾਨਵਰਾਂ ਜਾਂ ਇਨਸਾਨਾਂ ਵਿੱਚ ਬਿਮਾਰੀ ਦਾ ਕਾਰਣ ਬਣ ਸਕਦਾ ਹੈ। ਕਰੋਨਾਵਾਇਰਸ (COVID-19) ਸਭ ਤੋਂ ਨਵਾਂ ਲੱਭਿਆ ਗਿਆ ਕਰੋਨਾਵਾਇਰਸ ਹੈ।

  ਕਰੋਨਾਵਾਇਰਸ ਦੀ ਛੂਤ ਹਲਕੇ ਤੋਂ ਲੈ ਕੇ ਗੰਭੀਰ ਸਾਹ ਦੀ ਬਿਮਾਰੀ ਦਾ ਕਾਰਣ ਬਣ ਸਕਦੀ ਹੈ।

  ਲੱਛਣਾਂ ਦੇ ਵਿੱਚ ਹਲਕੀ ਬਿਮਾਰੀ ਤੋਂ ਲੈ ਕੇ ਨਮੂਨੀਆ ਤੱਕ ਹੋ ਸਕਦੇ ਹਨ। ਪ੍ਰਭਾਵਿਤ ਲੋਕ ਇਹ ਮਹਿਸੂਸ ਕਰ ਸਕਦੇ ਹਨ:

  • ਬੁਖਾਰ
  • ਕਾਂਬਾ ਛਿੜਨਾ ਜਾਂ ਪਸੀਨਾ
  • ਖੰਘਣਾ
  • ਖਰਾਬ ਗਲਾ
  • ਸਾਹ ਲੈਣ ਵਿੱਚ ਔਖਿਆਈ
  • ਵਗਦਾ ਨੱਕ
  • ਸੁੰਘਣ ਦੀ ਸ਼ਕਤੀ ਦਾ ਗਵਾਚਣਾ

  ਕੁਝ ਹਾਲਾਤਾਂ ਵਿੱਚ ਸਿਰ ਪੀੜ, ਮਾਸਪੇਸ਼ੀਆਂ ਦਾ ਦੁੱਖਣਾ, ਰੁਕਿਆ ਨੱਕ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਟੱਟੀਆਂ ਨੂੰ ਵੀ ਵਿਚਾਰਿਆ ਜਾ ਸਕਦਾ ਹੈ।

  World Health Organization ਨੇ ਇਹ ਪੁਸ਼ਟੀ ਕੀਤੀ ਹੈ ਕਿ ਜ਼ਿਆਦਾਤਰ ਇਹ ਲੱਛਣਾਂ ਵਾਲੇ ਮਰੀਜ਼ਾਂ ਦੁਆਰਾ ਖੰਘਣ ਅਤੇ ਛਿੱਕਣ ਨਾਲ ਫੈਲਦਾ ਹੈ। ਬਿਨਾਂ ਲੱਛਣਾਂ ਵਾਲੇ ਲੋਕਾਂ ਤੋਂ ਫੈਲਾਅ ਸੰਭਵ ਹੈ, ਪਰ ਬਹੁਤ ਘੱਟ।

  ਰੋਜ਼ਗਾਰਦਾਤਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਕੰਮ ਦਾ ਵਾਤਾਵਰਣ ਪ੍ਰਦਾਨ ਕਰਨ ਅਤੇ ਬਣਾਈ ਰੱਖਣ ਜੋ ਕਿ ਕਰਮਚਾਰੀਆਂ ਦੀ ਸਿਹਤ ਨੂੰ ਖਤਰੇ ਤੋਂ ਬਿਨਾਂ ਹੋਵੇ ਅਤੇ ਸੁਰੱਖਿਅਤ ਹੋਵੇ। ਇਸ ਵਿੱਚ ਕਰੋਨਾਵਾਇਰਸ (COVID-19) ਦੇ ਸੰਭਾਵਿਤ ਸੰਪਰਕ ਵਿੱਚ ਆਉਣ ਨਾਲ ਸਬੰਧਿਤ ਸਿਹਤ ਜਾਂ ਸੁਰੱਖਿਆ ਨੂੰ ਖਤਰਿਆਂ ਦੀ ਪਛਾਣ ਸ਼ਾਮਲ ਹੈ।

  ਸਿਹਤ ਨੂੰ ਖਤਰਿਆਂ ਦੀ ਪਛਾਣ ਕਰਨੀ

  ਰੋਜ਼ਗਾਰਦਾਤੇ ਲਾਜ਼ਮੀ ਇਹ ਪਛਾਣ ਕਰਨ ਕਿ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਕੀ ਉਹਨਾਂ ਦੇ ਕਰਮਚਾਰੀਆਂ ਦੀ ਸਿਹਤ ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਤੋਂ ਕੋਈ ਖਤਰਾ ਹੈ।

  ਸਬੰਧਿਤ ਖਤਰਿਆਂ ਦੀ ਪਛਾਣ ਕਰਨ ਵਿੱਚ ਸ਼ਾਮਲ ਹੋ ਸਕਦਾ ਹੈ:

  • ਜਿਵੇਂ ਜਿਵੇਂ ਕਰੋਨਾਵਾਇਰਸ (COVID-19) ਦੀ ਸਥਿੱਤੀ ਵਿਕਸਤ ਹੋ ਰਹੀ ਹੈ, ਮਾਹਰਾਂ ਦੀ ਸਲਾਹ ਦਾ ਧਿਆਨ ਰੱਖਣਾ (ਉਦਾਹਰਣ ਵਜੋਂ, Department of Health and Human Services (DHHS) ਕੋਲੋਂ – ਲਿੰਕ ਹੇਠਾਂ ਹੈ)
  • ਇਹ ਯਕੀਨੀ ਬਨਾਉਣ ਲਈ ਕਿ ਉਹ ਪ੍ਰਭਾਵਿਤ ਹਨ ਅਤੇ ਪਾਲਣਾ ਹੋ ਰਹੀ ਹੈ, ਛੂਤ ਨੂੰ ਕਾਬੂ ਕਰਨ ਦੀਆਂ ਨੀਤੀਆਂ, ਕਾਰਵਾਈਆਂ ਅਤੇ ਅਭਿਆਸਾਂ ਦੀ ਸਮੀਖਿਆ
  • ਕਰਮਚਾਰੀਆਂ ਨੂੰ ਸਿੱਖਿਅਤ ਕਰਨਾ ਅਤੇ ਤਾਜ਼ਾ ਜਾਣਕਾਰੀ ਬਾਰੇ ਦੱਸਦਾ ਰਹਿਣਾ
  • ਵਿਚਾਰਨਾ ਕਿ ਕੰਮ ਦੀਆਂ ਗਤੀਵਿਧੀਆਂ ਕਰਨ ਨਾਲ ਦੂਸਰੇ ਲੋਕਾਂ (ਜਿਵੇਂ ਕਿ ਗਾਹਕ ਜਾਂ ਜਨਤਾ ਦੇ ਮੈਂਬਰਾਂ) ਨੂੰ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਦਾ ਕੋਈ ਖਤਰਾ ਹੈ।
  • ਕਰਮਚਾਰੀਆਂ ਨਾਲ ਗੱਲਬਾਤ ਕਰਨੀ ਜਿੰਨ੍ਹਾਂ ਨੇ:
   • ਸਫਰ ਕੀਤਾ ਹੈ ਜਾਂ ਸਫਰ ਦੀ ਯੋਜਨਾ ਬਣਾ ਰਹੇ ਹਨ
   • ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਮਾਮਲੇ ਦੇ ਸੰਪਰਕ ਵਿੱਚ ਆਏ ਸਨ
   • ਕਰੋਨਾਵਾਇਰਸ (COVID-19) ਦੇ ਲੱਛਣ ਹਨ

  ਸਿਹਤ ਨੂੰ ਹੋਣ ਵਾਲੇ ਖਤਰਿਆਂ ਨੂੰ ਕਾਬੂ ਕਰਨਾ

  ਜਿੱਥੇ ਕੰਮ ਦੀ ਜਗ੍ਹਾ ਵਿੱਚ ਸਿਹਤ ਨੂੰ ਖਤਰੇ ਦੀ ਪਛਾਣ ਹੁੰਦੀ ਹੈ, ਰੋਜ਼ਗਾਰਦਾਤੇ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਲਾਜ਼ਮੀ ਤੌਰ ਤੇ ਖਤਰੇ ਨੂੰ ਖਤਮ ਕਰਨ ਅਤੇ ਜਦੋਂ ਖਤਮ ਕਰਨਾ ਸੰਭਵ ਨਾ ਹੋਵੇ, ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਖਤਰੇ ਨੂੰ ਉਨ੍ਹਾਂ ਹੀ ਘਟਾਉਣ।

  ਰੋਜ਼ਗਾਰਦਾਤਿਆਂ ਦਾ ਫਰਜ਼ ਵੀ ਬਣਦਾ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਸਿਹਤ ਜਾਂ ਸੁਰੱਖਿਆ ਨਾਲ ਸਬੰਧਿਤ ਮੁੱਦਿਆਂ ਜੋ ਸਿੱਧੇ ਅਸਰ ਕਰਦੇ ਹਨ, ਜਾਂ ਜਿੰਨ੍ਹਾਂ ਦੀ ਅਸਰ ਕਰਨ ਦੀ ਸੰਭਾਵਨਾ ਹੈ, ਦੇ ਬਾਰੇ ਕਰਮਚਾਰੀਆਂ ਅਤੇ ਸਿਹਤ ਤੇ ਸੁਰੱਖਿਆ ਨੁਮਾਇੰਦਿਆਂ (HSRs) ਨਾਲ ਸਲਾਹ ਮਸ਼ਵਰਾ ਕਰਨ। ਇਸ ਵਿੱਚ ਕੰਮ ਦੀ ਜਗ੍ਹਾ ਵਿੱਚ ਕਰੋਨਾਵਾਇਰਸ (COVID-19) ਨਾਲ ਸਬੰਧਿਤ ਖਤਰਿਆਂ ਨੂੰ ਕਿਵੇਂ ਕਾਬੂ ਕਰਨਾ ਹੈ ਦੇ ਫੈਸਲਿਆਂ ਬਾਰੇ ਸਲਾਹ ਵੀ ਸ਼ਾਮਲ ਹੈ।

  ਲੋੜੀਂਦੇ ਨਿਗਰਾਨੀ ਦੇ ਕਦਮਾਂ ਦੀ ਕਿਸਮ ਸਬੰਧਿਤ ਖਤਰਿਆਂ ਦੇ ਨਾਲ ਨਾਲ ਹਰੇਕ ਕੰਮ ਦੀ ਜਗ੍ਹਾ ਵਾਸਤੇ ਨਿਗਰਾਨੀਆਂ ਦੀ ਉਪਲਬਧਤਾ ਅਤੇ ਢੁੱਕਵੇਂਪਣ ਉਪਰ ਨਿਰਭਰ ਕਰਦੀ ਹੈ। ਨਿਗਰਾਨੀ ਦੇ ਕਦਮਾਂ ਵਿੱਚ ਸ਼ਾਮਲ ਹੋ ਸਕਦੇ ਹਨ:

  • ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਸਿਫਾਰਸ਼ ਕਰਨੀ
  • ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਦੁਆਰਾ ਦਿੱਤੀਆਂ ਗਈਆਂ ਸਿਫਾਰਸ਼ਾਂ ਦੇ ਹਿਸਾਬ ਨਾਲ ਸਰੀਰਕ ਦੂਰੀ ਦੀ ਪਹਿਲ-ਕਦਮੀ ਨੂੰ ਲਾਗੂ ਕਰਨਾ
  • ਕਰਮਚਾਰੀਆਂ ਦੁਆਰਾ ਸਾਫ-ਸਫਾਈ ਦੇ ਚੰਗੇ ਅਭਿਆਸਾਂ ਨੂੰ ਬਣਾਈ ਰੱਖਣ ਲਈ ਮੁਨਾਸਿਬ ਸਹੂਲਤਾਂ ਜਾਂ ਉਤਪਾਦ ਪ੍ਰਦਾਨ ਕਰਨੇ (ਜਿਵੇਂ ਕਿ ਹੱਥ ਸਾਫ ਕਰਨ ਵਾਲੇ ਸੈਨੇਟਾਈਜ਼ਰ, ਜਿੱਥੇ ਉਪਲਬਧ ਹੋਣ)
  • ਨਿੱਜੀ ਸੁਰੱਖਿਆ ਦੇ ਉਚਿੱਤ ਉਪਕਰਣ ਪ੍ਰਦਾਨ ਕਰਵਾਉਣਾ, ਇਸ ਵਿੱਚ ਜਾਣਕਾਰੀ ਜਾਂ ਸਿਖਲਾਈ ਸ਼ਾਮਲ ਹੈ ਕਿ ਉਪਕਰਣ ਕਿਉਂ ਲੋੜੀਂਦਾ ਹੈ ਅਤੇ ਇਸ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਵਰਤਣਾ ਹੈ
  • ਫੋਨਾਂ, ਮੇਜ਼ਾਂ, ਦਫਤਰਾਂ, ਜਾਂ ਕੰਮ ਦੇ ਦੂਸਰੇ ਸੰਦਾਂ ਅਤੇ ਉਪਕਰਣਾਂ ਨੂੰ ਸਾਂਝਾ ਕਰਨ ਤੋਂ ਪਰਹੇਜ਼ ਕਰਨਾ
  • ਛੂਤ ਨੂੰ ਕਾਬੂ ਕਰਨ ਦੀ ਨੀਤੀ ਵਿਕਸਤ ਕਰਨੀ
  • ਕੰਮ ਨਾਲ ਸਬੰਧਿਤ ਸਾਰੇ ਸਫਰ ਰੱਦ ਕਰਨੇ, ਜਦ ਤੱਕ ਕਿ ਇਹ ਬਿਲਕੁਲ ਲਾਜ਼ਮੀ ਨਾ ਹੋਣ
  • ਸੰਚਾਰ ਦੇ ਦੂਸਰੇ ਤਰੀਕੇ ਜਿਵੇਂ ਕਿ ਫੋਨ ਜਾਂ ਵੀਡੀਓ ਰਾਹੀਂ ਕਾਨਫਰੰਸਾਂ ਵਰਤ ਕੇ ਆਹਮੋ-ਸਾਹਮਣੀਆਂ ਮੀਟਿੰਗਾਂ ਤੋਂ ਪਰਹੇਜ਼ ਕਰਨਾ
  • ਯਕੀਨੀ ਬਨਾਉਣਾ ਕਿ ਕਰਮਚਾਰੀ ਸਮਝਣ ਕਿ ਕਦੋਂ ਕੰਮ ਦੀ ਜਗ੍ਹਾ ਤੋਂ ਪਰ੍ਹੇ ਰਹਿਣਾ ਹੈ, ਜਿਵੇਂ ਕਿ ਜਦੋਂ:
   • ਵਿਦੇਸ਼ ਤੋਂ ਸਫਰ ਕਰ ਕੇ ਵਾਪਸ ਆਉਣਾ
   • ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਮਾਮਲੇ ਦੇ ਸੰਪਰਕ ਵਿੱਚ ਆਏ ਸਨ
   • ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲਾ ਮਾਮਲਾ ਹਨ
   • ਉਹ ਬਿਮਾਰ ਮਹਿਸੂਸ ਕਰ ਰਹੇ ਹਨ – ਉਹਨਾਂ ਦੇ ਲੱਛਣ ਜਿੰਨ੍ਹੇ ਮਰਜ਼ੀ ਹਲਕੇ ਹੋਣ

  ਜੇਕਰ ਕੋਈ ਕਰਮਚਾਰੀ ਸੋਚਦਾ ਹੈ ਕਿ ਉਹ ਕਰੋਨਾਵਾਇਰਸ (COVID-19) ਦੀ ਪੁਸ਼ਟੀ ਵਾਲੇ ਇਨਸਾਨ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ, ਜਾਂ ਕਰੋਨਾਵਾਇਰਸ (COVID-19) ਦੇ ਲੱਛਣ ਵਿਕਸਤ ਕਰ ਰਹੇ ਹਨ, ਜੋ ਭਾਂਵੇਂ ਹਲਕੇ ਹੋਣ, ਉਹਨਾਂ ਨੂੰ ਕੰਮ ਉੱਤੇ ਨਹੀਂ ਜਾਣਾ ਚਾਹੀਦਾ ਹੈ। ਇਸ ਦੀ ਬਜਾਏ, ਉਹਨਾਂ ਨੂੰ ਕਰਨਾ ਚਾਹੀਦਾ ਹੈ:

  • ਤੁਰੰਤ ਸਵੈ-ਇਕੱਲਤਾ ਵਿੱਚ ਚਲੇ ਜਾਓ, ਆਪਣੇ ਡਾਕਟਰ ਕੋਲੋਂ ਡਾਕਟਰੀ ਸਲਾਹ ਲਵੋ ਜਾਂ DHHS ਦੀ 24 ਘੰਟਿਆਂ ਦੀ ਕਰੋਨਾਵਾਇਰਸ (COVID-19) ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ, ਅਤੇ ਜਾਂਚ ਕਰਵਾਓ
  • ਆਪਣੇ ਰੋਜ਼ਗਾਰਦਾਤੇ ਨੂੰ ਜਿੰਨ੍ਹਾਂ ਛੇਤੀ ਸੰਭਵ ਹੋ ਸਕੇ ਦੱਸ ਦੇਣ, ਕਾਰਵਾਈਆਂ ਦੀ ਪਾਲਣਾ ਕਰਨ ਜੋ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਹਨ, ਅਤੇ ਜੇ ਉਹਨਾਂ ਦੀ ਸਥਿੱਤੀ ਬਦਲਦੀ ਹੈ (ਉਦਾਹਰਣ ਵਜੋਂ ਜੇ ਉਹਨਾਂ ਦੀ ਕਰੋਨਾਵਾਇਰਸ (COVID-19) ਦੀ ਜਾਂਚ ਪੌਜ਼ਿਟਿਵ ਆਉਂਦੀ ਹੈ) ਤਾਂ ਆਪਣੇ ਰੋਜ਼ਗਾਰਦਾਤੇ ਨੂੰ ਦੱਸਣ

  ਰੋਜ਼ਗਾਰਦਾਤੇ ਦਾ ਫਰਜ਼ ਬਣਦਾ ਹੈ ਕਿ ਉਹ ਜਿੰਨ੍ਹਾਂ ਵੀ ਵਿਹਾਰਕ ਤੌਰ ਤੇ ਉਚਿੱਤ ਹੋਵੇ ਕਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਉਣ ਨਾਲ ਸਬੰਧਿਤ ਖਤਰਿਆਂ ਨੂੰ ਖਤਮ ਕਰਨ ਜਾਂ ਘਟਾਉਣ, ਇਸ ਵਿੱਚ ਯਕੀਨੀ ਬਨਾਉਣਾ ਸ਼ਾਮਲ ਹੈ ਕਿ:

  • DHHS ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਦੇ ਹਿਸਾਬ ਨਾਲ ਕਰਮਚਾਰੀਆਂ ਨੂੰ ਪਤਾ ਹੋਵੇ ਕਿ ਕੀ ਕਰਨਾ ਹੈ ਜਾਂ ਕਿਸ ਨੂੰ ਸੂਚਿਤ ਕਰਨਾ ਹੈ ਕਿ ਉਹ ਬਿਮਾਰ ਮਹਿਸੂਸ ਕਰਦੇ ਹਨ ਜਾਂ ਉਹਨਾਂ ਨੂੰ ਸ਼ੱਕ ਹੈ ਕਿ ਉਹ ਰੋਗ ਗ੍ਰਸਤ ਹਨ (ਲਿੰਕ ਹੇਠਾਂ ਵੇਖੋ)
  • ਕੋਈ ਵੀ ਬਿਮਾਰ ਕਰਮਚਾਰੀ ਕੰਮ ਦੀ ਜਗ੍ਹਾ ਉੱਤੇ ਨਾ ਆਵੇ, ਉਹਨਾਂ ਕਰਮਚਾਰੀਆਂ ਦੇ ਸਮੇਤ ਜਿੰਨ੍ਹਾਂ ਦੀ ਕਰੋਨਾਵਾਇਰਸ (COVID-19) ਦੀ ਜਾਂਚ ਹੋਈ ਹੈ ਜਾਂ ਜਿੰਨ੍ਹਾਂ ਦੀ ਕਰੋਨਾਵਾਇਰਸ (COVID-19) ਵਜੋਂ ਪੁਸ਼ਟੀ ਹੋਈ ਹੈ

  ਕਰਮਚਾਰੀਆਂ ਨੂੰ ਆਪਣੇ ਰੋਜ਼ਗਾਰਦਾਤੇ ਨੂੰ ਜਿੰਨ੍ਹੀ ਛੇਤੀ ਸੰਭਵ ਹੋਵੇ ਦੱਸ ਦੇਣਾ ਚਾਹੀਦਾ ਹੈ, ਜੇ ਉਹਨਾਂ ਦੀ ਪਛਾਣ ਕਰੋਨਾਵਾਇਰਸ (COVID-19) ਪੌਜ਼ਿਟਿਵ ਵਜੋਂ ਹੋਈ ਹੈ, ਖਾਸ ਤੌਰ ਤੇ ਜੇ ਉਹ ਕੰਮ ਦੀ ਜਗ੍ਹਾ ਵਿੱਚ ਸਨ।

  ਰੋਜ਼ਗਾਰਦਾਤਿਆਂ ਨੂੰ ਤੁਰੰਤ DHHS ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜੇ ਉਹਨਾਂ ਦੀ ਕੰਮ ਦੀ ਜਗ੍ਹਾ ਵਿੱਚ ਕਰੋਨਾਵਾਇਰਸ (COVID-19) ਵਜੋਂ ਪੁਸ਼ਟੀ ਵਾਲਾ ਕੋਈ ਮਾਮਲਾ ਸੀ।

  ਕੰਮ ਦੀ ਜਗ੍ਹਾ ਵਿੱਚ ਹਰ ਕਿਸੇ ਨੂੰ ਚੰਗੀ ਸਾਫ-ਸਫਾਈ ਦਾ ਅਭਿਆਸ ਇਸ ਤਰ੍ਹਾਂ ਕਰਨਾ ਚਾਹੀਦਾ ਹੈ:

  • ਬਾਕਾਇਦਾ ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ (ਘੱਟੋ ਘੱਟ 20 ਸਕਿੰਟਾਂ ਲਈ) ਜਾਂ ਅਲਕੋਹਲ ਆਧਾਰਿਤ ਹੱਥ ਸਾਫ ਕਰਨ ਵਾਲੇ ਨਾਲ ਸਾਫ ਕਰੋ (ਘੱਟੋ ਘੱਟ 60% ਅਲਕੋਹਲ)
  • ਜੇ ਹੱਥ ਗੰਦੇ ਵਿਖਾਈ ਦਿੰਦੇ ਹੋਣ ਤਾਂ ਉਹਨਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ
  • ਆਪਣੇ ਹੱਥਾਂ ਨੂੰ ਹਮੇਸ਼ਾਂ ਸਾਬਣ ਅਤੇ ਪਾਣੀ ਨਾਲ ਧੋਵੋ:
   • ਖਾਣ ਤੋਂ ਪਹਿਲਾਂ
   • ਟਾਇਲਟ ਜਾਣ ਤੋਂ ਬਾਅਦ
   • ਜਨਤਕ ਜਗ੍ਹਾ ਉੱਤੇ ਜਾਣ ਤੋਂ ਬਾਅਦ
   • ਖੰਘਣ, ਛਿੱਕਣ ਜਾਂ ਨੱਕ ਸਾਫ ਕਰਨ ਤੋਂ ਬਾਅਦ
  • ਖੰਘਦੇ ਅਤੇ ਛਿੱਕਦੇ ਸਮੇਂ ਆਪਣੇ ਨੱਕ ਅਤੇ ਮੂੰਹ ਨੂੰ ਢੱਕੋ, ਅਤੇ ਵਰਤੇ ਹੋਏ ਟਿਸ਼ੂਆਂ ਨੂੰ ਤੁਰੰਤ ਕੂੜੇਦਾਨ ਵਿੱਚ ਸੁੱਟੋ
  • ਆਪਣੇ ਅਤੇ ਦੂਸਰਿਆ ਦੇ ਵਿੱਚਕਾਰ ਘੱਟੋ ਘੱਟ 1.5 ਮੀਟਰ ਦੂਰੀ ਬਣਾਈ ਰੱਖੋ
  • ਜ਼ਿਆਦਾ ਛੂਹੇ ਜਾਂਦੇ ਤਲਾਂ ਨੂੰ ਬਾਕਾਇਦਾ ਸਾਫ ਅਤੇ ਰੋਗਾਣੂ-ਰਹਿਤ ਕਰੋ, ਜਿਵੇਂ ਕਿ ਫੋਨ, ਕੀਅ-ਬੋਰਡ, ਦਰਵਾਜ਼ਿਆਂ ਦੇ ਮੁੱਠੇ, ਬੱਤੀਆਂ ਦੇ ਸਵਿੱਚ ਅਤੇ ਮੇਜ਼ਾਂ ਦੇ ਉਪਰਲੇ ਹਿੱਸੇ
  • ਜੇ ਉਹ ਬਿਮਾਰ ਹਨ ਤਾਂ ਸਿਹਤ ਪੇਸ਼ੇਵਰ ਨੂੰ ਮਿਲਣ, ਅਤੇ ਕੰਮ ਦੀ ਜਗ੍ਹਾ ਅਤੇ ਦੂਸਰੀਆਂ ਜਨਤਕ ਥਾਵਾਂ ਤੋਂ ਪਰ੍ਹੇ ਰਹਿਣਾ

  ਆਮ ਕੰਮ ਵਾਲੀ ਜਗ੍ਹਾ ਦੀ ਥਾਂ ਕਿਸੇ ਦੂਸਰੀਆਂ ਜਗ੍ਹਾਵਾਂ ਤੋਂ ਕੰਮ ਕਰਨਾ

  ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਦਾ ਨਿਰਦੇਸ਼ ਇਹ ਹੈ ਕਿ ਜੇ ਤੁਸੀਂ ਘਰੋਂ ਕੰਮ ਕਰ ਸਕਦੇ ਹੋ, ਤੁਸੀਂ ਲਾਜ਼ਮੀ ਕਰੋ।

  ਕੀ ਘਰੋਂ ਕੰਮ ਕਰਨਾ ਵਿਹਾਰਕ ਤੌਰ ਤੇ ਉਚਿੱਤ ਹੈ, ਇਹ ਕੰਮ ਦੀ ਜਗ੍ਹਾ ਦੀਆਂ ਖਾਸੀਅਤਾਂ, ਦੂਰੋਂ ਬੈਠ ਕੇ ਕੰਮ ਕਰਨ ਵਾਸਤੇ ਕਰਮਚਾਰੀਆਂ ਲਈ ਉਪਲਬਧ ਸਹੂਲਤਾਂ ਅਤੇ ਕਰਮਚਾਰੀਆਂ ਦੀ ਘਰੋਂ ਬੈਠ ਕੇ ਕੰਮ ਨੂੰ ਸੁਰੱਖਿਅਤ ਤਰੀਕੇ ਨਾਲ ਕਰਨ ਦੀ ਯੋਗਤਾ ਉੱਤੇ ਨਿਰਭਰ ਕਰਦਾ ਹੈ।

  ਇਹ ਫੈਸਲੇ ਲੈਂਦੇ ਸਮੇਂ ਕਿ ਕੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨਾ ਚਾਹੀਦਾ ਹੈ, ਰੋਜ਼ਗਾਰਦਾਤਿਆਂ ਨੂੰ ਕਰਨਾ ਚਾਹੀਦਾ ਹੈ:

  • ਕਰਮਚਾਰੀਆਂ ਅਤੇ HSRs ਨਾਲ ਸਲਾਹ ਮਸ਼ਵਰਾ
  • ਵਿਚਾਰੋ ਕਿ ਇਕ ਵੱਖਰੀ ਜਗ੍ਹਾ ਤੋਂ ਕੰਮ ਕਰਨ ਨਾਲ ਕੀ ਵਾਧੂ ਖਤਰੇ ਪੈਦਾ ਹੋਣਗੇ
  • ਕਰੋਨਾਵਾਇਰਸ (COVID-19) ਦੇ ਖਤਰਿਆਂ ਅਤੇ ਨਿਗਰਾਨੀ ਦੇ ਉਚਿੱਤ ਕਦਮਾਂ ਦੇ ਸਬੰਧੀ ਤਾਜ਼ਾ ਜਾਣਕਾਰੀ ਰੱਖੋ
  • ਕਰਮਚਾਰੀ ਅਤੇ ਰੋਜ਼ਗਾਰਦਾਤਾ ਸੰਸਥਾਵਾਂ ਅਤੇ ਕਾਨੂੰਨੀ ਪ੍ਰਦਾਤਿਆਂ ਕੋਲੋਂ ਸਲਾਹ ਦੇ ਸਮੇਤ ਉਹਨਾਂ ਦੇ ਹਾਲਾਤਾਂ ਬਾਰੇ ਖਾਸ ਸਲਾਹ ਲਵੋ

  ਕੰਮ ਕਰਨ ਦੀਆਂ ਕੁਝ ਜਗ੍ਹਾਵਾਂ ਵਾਸਤੇ ਦੂਰੋਂ ਬੈਠ ਕੇ ਕੰਮ ਕਰਨਾ ਵਿਹਾਰਕ ਤੌਰ ਤੇ ਮੁਨਾਸਿਬ ਨਹੀਂ ਹੈ (ਜਿਵੇਂ ਕਿ ਜੋ ਗਾਹਕ ਨਾਲ ਆਹਮੋ-ਸਾਹਮਣੇ ਗੱਲ ਕਰਦੇ ਹਨ ਜਾਂ ਉਹ ਕੰਮ ਜਿਸ ਵਿੱਚ ਵਿਸ਼ੇਸ਼ ਮਸ਼ੀਨਾਂ ਜਾਂ ਉਪਕਰਣਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ)। ਜਦੋਂ ਇਹ ਲਾਗੂ ਹੋਵੇ, ਛੂਤ ਦੇ ਖਤਰੇ ਨੂੰ ਘਟਾਉਣ ਵਾਸਤੇ ਦੂਸਰੀਆਂ ਨਿਗਰਾਨੀਆਂ ਜਿਵੇਂ ਕਿ ਛੂਤ ਨੂੰ ਕਾਬੂ ਕਰਨ ਦੀਆਂ ਕਾਰਵਾਈਆਂ ਅਤੇ ਸਰੀਰਕ ਦੂਰੀ ਦੇ ਦੂਸਰੇ ਰੂਪਾਂ ਨੂੰ ਲਾਜ਼ਮੀ ਲਾਗੂ ਕੀਤਾ ਜਾਣਾ ਚਾਹੀਦਾ ਹੈ।

  ਕਾਨੂੰਨੀ ਫਰਜ਼

  ਪੇਸ਼ੇਵਰ ਸਿਹਤ ਤੇ ਸੁਰੱਖਿਆ ਕਾਨੂੰਨ 2004 (OHS Act) ਦੇ ਅਧੀਨ ਰੋਜ਼ਗਾਰਦਾਤਿਆਂ ਦੇ ਫਰਜ਼ ਬਣਦੇ ਹਨ, ਇਹਨਾਂ ਵਿੱਚ ਸ਼ਾਮਲ ਹਨ ਕਿ ਉਹ ਜਿੰਨ੍ਹਾਂ ਵੀ ਮੁਨਾਸਿਬ ਤੌਰ ਤੇ ਵਿਹਾਰਕ ਹੋਵੇ ਉਨ੍ਹਾਂ ਲਾਜ਼ਮੀ ਕਰਨ:

  • ਵਾਤਾਵਰਣ ਪ੍ਰਦਾਨ ਕਰਨ ਅਤੇ ਬਣਾਈ ਰੱਖਣ ਜੋ ਕਿ ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਦੀ ਮਾਨਸਿਕ ਸਿਹਤ ਸਮੇਤ ਸਿਹਤ ਨੂੰ ਖਤਰਿਆਂ ਤੋਂ ਬਿਨਾਂ ਹੋਵੇ ਅਤੇ ਸੁਰੱਖਿਅਤ ਹੋਵੇ
  • ਕਰਮਚਾਰੀਆਂ ਅਤੇ ਸੁਤੰਤਰ ਠੇਕੇਦਾਰਾਂ ਨੂੰ ਇਹੋ ਜਿਹੀ ਜਾਣਕਾਰੀ, ਨਿਰਦੇਸ਼, ਸਿਖ਼ਾਈ ਜਾਂ ਨਿਗਰਾਨੀ ਪ੍ਰਦਾਨ ਕਰਨੀ ਜੋ ਕਿ ਉਹਨਾਂ ਨੂੰ ਆਪਣਾ ਕੰਮ ਸੁਰੱਖਿਅਤ ਅਤੇ ਸਿਹਤ ਨੂੰ ਬਿਨਾਂ ਖਤਰੇ ਦੇ ਕਰਨ ਦੇ ਯੋਗ ਬਨਾਉਣ ਲਈ ਜ਼ਰੂਰੀ ਹੋਵੇ
  • ਕਰਮਚਾਰੀਆਂ ਦੀ ਸਿਹਤ ਦਾ ਧਿਆਨ ਰੱਖਣਾ
  • ਰੋਜ਼ਗਾਰਦਾਤੇ ਦੇ ਪ੍ਰਬੰਧ ਅਤੇ ਨਿਗਰਾਨੀ ਹੇਠਲੀ ਕਿਸੇ ਵੀ ਕੰਮ ਦੀ ਜਗ੍ਹਾ ਉੱਤੇ ਹਾਲਾਤਾਂ ਦੀ ਨਿਗਰਾਨੀ ਕਰਨੀ
  • ਕਰਮਚਾਰੀਆਂ ਨੂੰ ਅੰਗਰੇਜ਼ੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ (ਜਿੱਥੇ ਉਚਿੱਤ ਹੋਵੇ) ਦੇ ਸਮੇਤ, ਸਿਹਤ ਤੇ ਸੁਰੱਖਿਆ ਸਬੰਧੀ ਜਾਣਕਾਰੀ ਪ੍ਰਦਾਨ ਕਰਨੀ
  • ਯਕੀਨੀ ਬਨਾਉਣਾ ਕਿ ਰੋਜ਼ਗਾਰਦਾਤੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਦੇ ਕਰਕੇ ਰੋਜ਼ਗਾਰਦਾਤੇ ਦੇ ਕਰਮਚਾਰੀਆਂ ਤੋਂ ਇਲਾਵਾ ਦੂਸਰੇ ਵਿਅਕਤੀ ਆਪਣੀ ਸਿਹਤ ਤੇ ਸੁਰੱਖਿਆ ਸਬੰਧੀ ਖਤਰਿਆਂ ਦੇ ਸੰਪਰਕ ਵਿੱਚ ਨਾ ਆਉਣ
  • ਸਿਹਤ ਜਾਂ ਸੁਰੱਖਿਆ ਨਾਲ ਸਬੰਧਿਤ ਕਿਸੇ ਵੀ ਮੁੱਦਿਆਂ, ਜੇ ਕੋਈ ਹੋਵੇ, ਜੋ ਸਿੱਧੇ ਅਸਰ ਕਰਦੇ ਹਨ, ਜਾਂ ਜਿੰਨ੍ਹਾਂ ਦੀ ਸਿੱਧਾ ਅਸਰ ਕਰਨ ਦੀ ਸੰਭਾਵਨਾ ਹੈ, ਦੇ ਬਾਰੇ ਕਰਮਚਾਰੀਆਂ ਅਤੇ HSRs ਨਾਲ ਸਲਾਹ ਮਸ਼ਵਰਾ ਕਰਨਾ

  OHS ਕਾਨੂੰਨ ਦੇ ਅਧੀਨ ਕਰਮਚਾਰੀਆਂ ਦੇ ਵੀ ਫਰਜ਼ ਹਨ, ਇਹਨਾਂ ਵਿੱਚ ਸ਼ਾਮਲ ਹਨ ਕਿ ਉਹ ਲਾਜ਼ਮੀ ਕਰਨ:

  • ਆਪਣੀ ਸਿਹਤ ਤੇ ਸੁਰੱਖਿਆ ਦੀ ਮੁਨਾਸਿਬ ਸੰਭਾਲ ਕਰਨ
  • ਉਹਨਾਂ ਵਿਅਕਤੀਆਂ ਦੀ ਸਿਹਤ ਤੇ ਸੁਰੱਖਿਆ ਦੀ ਮੁਨਾਸਿਬ ਸੰਭਾਲ ਕਰਨ ਜੋ ਕੰਮ ਦੀ ਜਗ੍ਹਾ ਵਿੱਚ ਕਰਮਚਾਰੀ ਦੀਆਂ ਕਾਰਵਾਈਆਂ ਜਾਂ ਗਲਤੀਆਂ ਕਰਕੇ ਪ੍ਰਭਾਵਿਤ ਹੋ ਸਕਦੇ ਹਨ
  • OHS ਕਾਨੂੰਨ ਦੇ ਅਧੀਨ ਜਾਂ ਇਸ ਦੀਆਂ ਲੋੜਾਂ ਨੂੰ ਲਾਗੂ ਕਰਨ ਲਈ ਰੋਜ਼ਗਾਰਦਾਤੇ ਵੱਲੋਂ ਕੀਤੀ ਗਈ ਕਿਸੇ ਕਾਰਵਾਈ ਵਾਸਤੇ ਆਪਣੇ ਰੋਜ਼ਗਾਰਦਾਤੇ ਨਾਲ ਮਿਲਵਰਤਣ ਕਰਨ

  ਕੰਮ ਲਈ ਅਰਜ਼ੀ ਦਿਓ (Apply for work)

  6 ਸਾਧਾਰਣ ਕਦਮ

  1. ਰਜਿਸਟਰ ਕਰੋ

  vic.gov.au/workingforvictoria ਉੱਤੇ ਜਾਓ।

  ਚੁਣੋ ‘ਮੈਂ ਕੰਮ ਲੱਭ ਰਿਹਾ ਹਾਂ’।

  ਕੰਮ ਲਈ ਅਰਜ਼ੀ ਦਿਓ’ ਉੱਤੇ ਕਲਿੱਕ ਕਰੋ।

  ਇਹ ਤੁਹਾਨੂੰ Sidekicker ਰਾਹੀਂ ਚਲਾਏ ਜਾ ਰਹੇ ਵਿਕਟੋਰੀਆ ਦੇ ਨੌਕਰੀਆਂ ਦੇ ਬਾਜ਼ਾਰ ਦੇ ਵੱਲ ਲੈ ਜਾਵੇਗਾ।

  2. ਆਪਣਾ ਖਾਤਾ ਬਣਾਓ

  ਆਪਣੇਵੇਰਵੇਦਾਖਲ ਕਰੋ, ਜਿਸ ਵਿੱਚ ਸਹੀ ਫ਼ੋਨ ਅਤੇ ਈਮੇਲ ਵੀ ਸ਼ਾਮਲ ਹਨ। ‘ਰਜਿਸਟ੍ਰੇਸ਼ਨ ਸ਼ੁਰੂ ਕਰੋ’ ਚੁਣੋ।

  3. ਆਪਣੇ ਕੰਮਕਰਨ ਦੇ ਅਧਿਕਾਰਾਂ ਬਾਰੇ ਸਾਨੂੰ ਦੱਸੋ

  ਤੁਹਾਨੂੰ ਯੋਗ ਹੋਣ ਲਈ ਆਸਟਰੇਲੀਆ ਦੇ ਕੰਮਕਾਜ਼ੀ ਅਧਿਕਾਰਾਂ ਦੀ ਲੋੜ ਹੈ।

  ਜੇ ਤੁਸੀਂ ਕਿਸੇ ਵੀਜ਼ੇ ਉੱਤੇ ਹੋ, ਤਾਂ ਜਾਂਚ ਕਰੋ ਕਿ ਕੀ ਤੁਹਾਡੇ ਕੰਮ ਕਰਨ ਦੇ ਘੰਟਿਆਂ ਦੀ ਸੀਮਾ ਹੈ

  ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਹਫਤੇ ਵਿੱਚ ਕਿੰਨੇ ਘੰਟੇ ਕੰਮ ਕਰ ਸਕਦੇ ਹੋ, ਅਤੇ ਤੁਸੀਂ ਕਿੰਨੇ ਸਮੇਂ ਤੋਂ ਕੰਮ ਦੀ ਤਲਾਸ਼ ਕਰ ਰਹੇ ਹੋ।

  4. ਰੁਜ਼ਗਾਰ ਦਾ ਇਤਿਹਾਸ ਅਤੇ ਯੋਗਤਾਵਾਂ

  ਇੱਥੇ ਤੁਹਾਨੂੰ ਸੰਭਾਵੀ ਰੁਜ਼ਗਾਰਦਾਤਿਆਂ ਨੂੰ ਆਪਣੇ ਹੁਨਰਾਂ ਅਤੇ ਤਜ਼ਰਬੇ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।

  ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਉਹਨਾਂ ਸਾਰੀਆਂ ਨੌਕਰੀਆਂ ਨਾਲ ਜੁੜੇ ਹੋਏ ਹੋ, ਜੋ ਤੁਹਾਡੇ ਵਾਸਤੇ ਸਹੀ ਹਨ, ਇਸ ਲਈ ਵੱਧ ਤੋਂ ਵੱਧ ਵਿਸਥਾਰ ਸ਼ਾਮਲ ਕਰੋ।

  ਆਪਣੇ ਸਿੱਖਿਆ ਦੇ ਪੱਧਰ ਦੀ ਚੋਣ ਕਰੋ। ਤੁਹਾਨੂੰ ਆਪਣੀਆਂ ਯੋਗਤਾਵਾਂ ਬਾਰੇ ਹੋਰ ਵਿਸਥਾਰ ਦਰਜ਼ ਕਰਨ ਲਈ ਕਿਹਾ ਜਾ ਸਕਦਾ ਹੈ।

  ਨੌਕਰੀਆਂ ਦੀ ਕਿਸਮ ਅਤੇ ਉਦਯੋਗ ਸਮੇਤ, ਉਹਨਾਂ ਨੌਕਰੀਆਂ ਦੀ ਸੂਚੀ ਬਣਾਓ ਜੋ ਤੁਹਾਡੇ ਕੋਲ ਸਨ। ਉਦਾਹਰਣਾਂ ਲਈ ‘ਆਮ ਭੂਮਿਕਾਵਾਂ’ ਨੂੰ ਵੇਖੋ।

  ਪਿਛਲੀਆਂ ਨੌਕਰੀਆਂ ਨੂੰ ਸ਼ਾਮਲ ਕਰਨ ਲਈ ‘ਤਜ਼ਰਬਾ ਸ਼ਾਮਲ ਕਰੋ’ ਉੱਤੇ ਕਲਿੱਕ ਕਰੋ। ਜਿੰਨ੍ਹਾਂ ਵੀ ਕਰ ਸਕੋ ਵੱਧ ਤੋਂ ਵੱਧ ਨੌਕਰੀਆਂ ਅਤੇ ਉਦਯੋਗਾਂ ਨੂੰ ਸ਼ਾਮਲ ਕਰੋ – ਇਹ ਰੁਜ਼ਗਾਰਦਾਤਿਆਂ ਨੂੰ ਤੁਹਾਡੇ ਸਾਰੇ ਤਜ਼ਰਬਿਆਂ ਨੂੰ ਵੇਖਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਨੂੰ ਨੌਕਰੀ ਦੇ ਮੌਕਿਆਂ ਦੇ ਨਾਲ ਮੇਲਣ ਵਿੱਚ ਵਾਧਾ ਕਰਦਾ ਹੈ।

  ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਕੀ ਤੁਸੀਂ ਕਿਸੇ ਅਜਿਹੇ ਉਦਯੋਗ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਜਿਸ ਵਿੱਚ ਤੁਸੀਂ ਪਹਿਲਾਂ ਕੰਮ ਨਹੀਂ ਕੀਤਾ ਹੈ।

  5. ਵਿਭਿੰਨਤਾ ਅਤੇ ਸ਼ਮੂਲੀਅਤ

  ਸਾਨੂੰ ਆਪਣੇ ਬਾਰੇ ਅਤੇ ਆਪਣੇ ਪਿਛੋਕੜ ਬਾਰੇ ਵਧੇਰੇ ਦੱਸੋ। ਇਹ ਸਾਨੂੰ ਵਧੇਰੇ ਸਮਝਣ ਵਿੱਚ ਮਦਦ ਕਰਦਾ ਹੈ ਕਿ Working for Victoria ਕਿਸ ਦੀ ਸਹਾਇਤਾ ਕਰ ਰਿਹਾ ਹੈ, ਇਹ ਯਕੀਨੀ ਬਨਾਉਣ ਲਈ ਕਿ ਅਸੀਂ ਲੋੜੀਂਦੀ ਜਾਣਕਾਰੀ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ।

  ਤੁਹਾਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਕੋਈ ਵੀ ਵੇਰਵੇ ਗੁਪਤ ਹਨ ਅਤੇ ਰੁਜ਼ਗਾਰਦਾਤਿਆਂ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਹਨ।

  6. ਅਰਜ਼ੀ ਮਿਲ ਗਈ ਹੈ

  ਇੱਕ ਵਾਰ ਜਦ ਤੁਸੀਂ ਫਾਰਮ ਨੂੰ ਪੂਰਾ ਕਰ ਲੈਂਦੇ ਹੋ, ਤਾਂ ਇੱਕ ਸੁਨੇਹਾ ਪੁਸ਼ਟੀ ਕਰੇਗਾ ਕਿ ਤੁਹਾਡੀ ਅਰਜ਼ੀ ਪ੍ਰਾਪਤ ਹੋ ਗਈ ਹੈ।

  ਇੱਕ ਵਾਰ ਜਦ ਤੁਹਾਡਾ ਖਾਤਾ ਵਰਤਣ ਲਈ ਤਿਆਰ ਹੋ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਇੱਕ ਈਮੇਲ ਭੇਜਾਂਗੇ। ਫਿਰ ਤੁਸੀਂ ਵੇਖਣਾ ਅਤੇ ਨੌਕਰੀਆਂ ਵਾਸਤੇ ਅਰਜ਼ੀ ਦੇਣੀ ਸ਼ੁਰੂ ਕਰ ਸਕਦੇ ਹੋ।

  ਵਸੀਲੇ (Resources)

  Reviewed 17 November 2020

  24/7 Coronavirus Hotline

  If you suspect you may have coronavirus (COVID-19) call the dedicated hotline – open 24 hours, 7 days.

  Please keep Triple Zero (000) for emergencies only.

  Was this page helpful?