vic_logo
coronavirus.vic.gov.au

ਸਿੱਖਿਆ (Education) - ਪੰਜਾਬੀ (Punjabi)

ਕਰੋਨਾਵਾਇਰਸ (COVID-19) ਦੌਰਾਨ ਸਿੱਖਿਆ ਵਿੱਚ ਤਬਦੀਲੀਆਂ ਅਤੇ ਮਾਪਿਆਂ ਅਤੇ ਸਰਪ੍ਰਸਤਾਂ ਵਾਸਤੇ ਸਹਾਇਤਾ।

ਤੁਸੀਂ ਅੰਗਰੇਜ਼ੀ ਵਿੱਚ ਵਧੇਰੇ ਜਾਣਕਾਰੀ ਸਿੱਖਿਆ - ਮਾਪਿਆਂ, ਵਿਦਿਆਰਥੀਆਂ ਅਤੇ ਸਿੱਖਿਅਕਾਂ ਵਾਸਤੇ ਜਾਣਕਾਰੀ ਸਫ਼ੇ ਉਪਰੋਂ ਵੇਖ ਸਕਦੇ ਹੋ। 

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰ ਸਕਦੇ ਹੋ ਅਤੇ ਦੁਭਾਸ਼ੀਏ ਵਾਸਤੇ ਪੁੱਛ ਸਕਦੇ ਹੋ, ਫਿਰ 1800 338 663 ਉੱਤੇ ਕਰੋਨਾਵਾਇਰਸ (COVID-19) ਹੌਟਲਾਈਨ ਨਾਲ ਜੋੜਨ ਲਈ ਕਹੋ।

ਕਰੋਨਾਵਾਇਰਸ (COVID-19) ਮਹਾਂਮਾਰੀ ਦੇ ਦੌਰਾਨ ਆਪਣੇ ਬੱਚਿਆਂ ਨਾਲ ਗੱਲ ਕਰਨਾ (Talking to your child about coronavirus)

ਇਹ ਗਾਈਡ ਤੁਹਾਨੂੰ ਕਰੋਨਾਵਾਇਰਸ (COVID-19) ਮਹਾਂਮਾਰੀ ਦੇ ਦੌਰਾਨ ਆਪਣੇ ਬੱਚਿਆਂ ਨਾਲ ਗੱਲ ਕਰਨ ਵਿੱਚ ਸਹਾਇਤਾ ਕਰੇਗੀ। ਸੁਰੱਖਿਅਤ ਅਤੇ ਭਰੋਸੇ ਵਾਲੀ ਗੱਲਬਾਤ ਕਿਵੇਂ ਕਰਨੀ ਹੈ ਦੇ ਸੁਝਾਵਾਂ ਦੇ ਨਾਲ ਨਾਲ, ਇੱਥੇ ਸਹਿਯੋਗੀ ਵਸੀਲਿਆਂ ਲਈ ਲਿੰਕ ਹਨ।

ਕਰੋਨਾਵਾਇਰਸ (COVID-19) ਬਾਰੇ ਗੱਲਬਾਤ ਕਰਨ ਤੋਂ ਨਾ ਡਰੋ

 • ਬਹੁਤੇ ਬੱਚੇ ਵਾਇਰਸ ਦੇ ਬਾਰੇ ਪਹਿਲਾਂ ਹੀ ਸੁਣ ਚੁੱਕੇ ਹੋਣਗੇ ਅਤੇ ਮਾਪਿਆਂ ਤੇ ਸੰਭਾਲ ਕਰਨ ਵਾਲਿਆਂ ਨੂੰ ਇਸ ਬਾਰੇ ਗੱਲਬਾਤ ਕਰਨ ਤੋਂ ਬਚਣਾ ਨਹੀਂ ਚਾਹੀਦਾ ਹੈ।
 • ਕਿਸੇ ਚੀਜ਼ ਬਾਰੇ ਗੱਲ ਨਾ ਕਰਨਾ ਬੱਚਿਆਂ ਨੂੰ ਵਧੇਰੇ ਫਿਕਰਮੰਦ ਬਣਾ ਸਕਦਾ ਹੈ। ਭਰੋਸੇਯੋਗ ਵਸੀਲਿਆਂ ਤੋਂ ਸੱਚਾਈ ਪ੍ਰਦਾਨ ਕਰਕੇ ਆਪਣੇ ਬੱਚੇ ਨੂੰ ਜਾਣੂ ਬਣੇ ਰਹਿਣ ਵਿੱਚ ਸਹਾਇਤਾ ਕਰੋ। ਇਹ ਵਧੇਰੇ ਭਰੋਸਾ ਦਿਵਾਉਣ ਵਾਲਾ ਹੈ ਜੋ ਉਹ ਆਪਣੇ ਦੋਸਤਾਂ ਜਾਂ ਸੋਸ਼ਲ ਮੀਡੀਆ ਤੋਂ ਸੁਣਦੇ ਹਨ।

ਬੱਚਿਆਂ ਨਾਲ ਦੋਸਤੀ ਵਾਲੀ ਇਮਾਨਦਾਰੀ ਵਰਤੋ

 • ਆਪਣੇ ਬੱਚੇ ਦੀ ਉਮਰ ਬਾਰੇ ਸੋਚੋ। ਉਸ ਭਾਸ਼ਾ ਵਿੱਚ ਜਾਣਕਾਰੀ ਦਿਓ ਜੋ ਉਹ ਸਮਝ ਸਕਣਗੇ।
 • ਇਹ ਠੀਕ ਹੈ ਕਿ ਤੁਸੀਂ ਹਰ ਕਿਸੇ ਚੀਜ਼ ਦਾ ਜਵਾਬ ਨਹੀਂ ਦੇ ਸਕਦੇ; ਆਪਣੇ ਬੱਚਿਆਂ ਲਈ ਹਾਜ਼ਰ ਹੋਣਾ ਜ਼ਿਆਦਾ ਮਹੱਤਵਪੂਰਣ ਹੈ।
 • ਆਪਣੇ ਵੱਲੋਂ ਇਮਾਨਦਾਰੀ ਵਾਲੇ ਤੇ ਸਪੱਸ਼ਟ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੋ। ਇੱਕੋ ਵਾਰੀ ਬਹੁਤ ਸਾਰੀ ਜਾਣਕਾਰੀ ਸਾਂਝੀ ਨਾ ਕਰੋ, ਕਿਉਂਕਿ ਇਹ ਬਹੁਤ ਜ਼ਿਆਦਾ ਹੋ ਸਕਦੀ ਹੈ।
 • ਆਪਣੇ ਬੱਚੇ ਨਾਲ ਗੱਲ ਕਰਨ ਵੇਲੇ ਸਕਾਰਤਮਕ ਰਹਿਣ ਦੀ ਕੋਸ਼ਿਸ਼ ਕਰੋ।
 • ਇਸ ਤਰੀਕੇ ਨਾਲ ਗੱਲ ਕਰਨ ਤੋਂ ਪਰਹੇਜ਼ ਕਰੋ ਜੋ ਤੁਹਾਡੇ ਬੱਚੇ ਨੂੰ ਵਧੇਰੇ ਫਿਕਰਮੰਦ ਮਹਿਸੂਸ ਕਰਵਾ ਸਕਦਾ ਹੈ।

ਆਪਣੇ ਬੱਚੇ ਦੇ ਹਿਸਾਬ ਨਾਲ ਚੱਲੋ

 • ਆਪਣੇ ਬੱਚੇ ਨੂੰ ਸੱਦਾ ਦਿਓ ਕਿ ਉਹ ਤੁਹਨੂੰ ਦੱਸਣ ਕਿ ਜੋ ਉਹਨਾਂ ਨੇ COVID-19 ਦੇ ਬਾਰੇ ਸੁਣਿਆ ਹੋ ਸਕਦਾ ਹੈ, ਅਤੇ ਉਹ ਕਿਵੇਂ ਮਹਿਸੂਸ ਕਰਦੇ ਹਨ।
 • ਉਹਨਾਂ ਨੂੰ ਸਵਾਲ ਪੁੱਛਣ ਦੇ ਮੌਕੇ ਦਿਓ। ਜਵਾਬ ਦੇਣ ਅਤੇ ਆਪਣੇ ਬੱਚੇ ਨਾਲ ਜਾਂਚਣ ਲਈ ਤਿਆਰ ਰਹੋ।
 • ਕੁਝ ਬੱਚੇ ਆਪਣੇ ਆਪ ਨਾਲੋਂ ਦੂਸਰਿਆਂ ਬਾਰੇ ਜ਼ਿਆਦਾ ਫਿਕਰਮੰਦ ਹੋਣਗੇ। ਜਿੰਨ੍ਹਾਂ ਵੀ ਸੰਭਵ ਹੋ ਸਕੇ ਤਕਨੋਲੋਜੀ ਜਿਵੇਂ ਕਿ ਫੇਸਟਾਈਮ ਨੂੰ ਵਰਤ ਕੇ ਉਹਨਾਂ ਨੂੰ ਵੱਧ ਤੋਂ ਵੱਧ ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਦਿਓ।

ਭਰੋਸਾ ਬਣਾਈ ਰੱਖੋ

 • ਬੱਚਿਆਂ ਅਤੇ ਦੂਸਰਿਆਂ ਨਾਲ ਜਿਸ ਤਰ੍ਹਾਂ ਦੇ ਲਹਿਜੇ ਵਿੱਚ ਤੁਸੀਂ ਗੱਲ ਕਰਦੇ ਹੋ ਉਸ ਦੇ ਬਾਰੇ ਸੁਚੇਤ ਰਹੋ। ਯਾਦ ਰੱਖੋ ਕਿ ਬੱਚੇ ਵੱਡਿਆਂ ਦੀਆਂ ਗੱਲਾਂ ਆਮ ਨਾਲੋਂ ਜ਼ਿਆਦਾ ਸੁਣ ਰਹੇ ਹੋਣਗੇ।
 • ਆਪਣੇ ਬੱਚੇ ਦੇ ਡਰਾਂ ਨੂੰ ਖਾਰਜ ਨਾ ਕਰੋ। ਉਹਨਾਂ ਦਾ ਫਿਕਰਮੰਦ ਹੋਣਾ ਸਮਝਣਯੋਗ ਹੈ ਕਿਉਂਕਿ ਸੰਭਵ ਤੌਰ ਤੇ ਇਸ ਤਰ੍ਹਾਂ ਦਾ ਤਜ਼ਰਬਾ ਉਹਨਾਂ ਨੇ ਪਹਿਲਾਂ ਕਦੇ ਵੀ ਨਹੀਂ ਵੇਖਿਆ ਹੈ।
 • ਆਪਣੇ ਬੱਚੇ ਨੂੰ ਦੱਸੋ ਕਿ ਦੁਨੀਆਂ ਭਰ ਦੇ ਡਾਕਟਰ ਅਤੇ ਵਿਗਿਆਨੀ COVID-19 ਬਾਰੇ ਵਧੇਰੇ ਜਾਨਣ ਅਤੇ ਸਾਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਖਤ ਮਿਹਨਤ ਕਰ ਰਹੇ ਹਨ।

ਉਸ ਗੱਲ ਤੇ ਧਿਆਨ ਕੇਂਦਰਿਤ ਕਰੋ ਜੋ ਤੁਸੀਂ ਸੁਰੱਖਿਅਤ ਰਹਿਣ ਲਈ ਕਰ ਰਹੇ ਹੋ

 • ਜੋ ਵੀ ਕੁਝ ਹੋ ਰਿਹਾ ਹੈ ਉਸ ਉੱਤੇ ਉਹਨਾਂ ਨੂੰ ਕੁਝ ਨਿਯੰਤਰਣ ਦਿਓ। ਸਮਾਜਿਕ ਦੂਰੀ, ਹੱਥ ਧੋਣ ਦੀ ਮਹੱਤਤਾ ਅਤੇ ਇਹਨਾਂ ਨੂੰ ਠੀਕ ਤਰੀਕੇ ਨਾਲ ਕਿਵੇਂ ਕਰਨਾ ਹੈ ਸਿਖਾਓ। ਦੂਸਰਿਆਂ ਨੂੰ ਖੰਘ ਅਤੇ ਛਿੱਕ ਤੋਂ ਬਚਾਉਣ ਲਈ ਉਹਨਾਂ ਨੂੰ ਉਹਨਾਂ ਦੀ ਜਿੰਮੇਵਾਰੀ ਯਾਦ ਕਰਵਾਓ।
 • ਜੇਕਰ ਬੱਚੇ ਲੋਕਾਂ ਨੂੰ ਮੂੰਹ ਉਪਰ ਮਾਸਕ ਪਾਏ ਵੇਖਦੇ ਹਨ, ਸਮਝਾਓ ਕਿ ਉਹ ਲੋਕ ਵਧੇਰੇ ਚੌਕਸ ਹਨ ਪਰ ਇਸ ਸਮੇਂ ਬਹੁਤੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ।
 • ਉਹਨਾਂ ਨੂੰ ਯਾਦ ਕਰਵਾਓ ਕਿ ਜੇਕਰ ਉਹ ਜਾਂ ਉਹਨਾਂ ਦਾ ਪਰਿਵਾਰ ਅਸੁਰੱਖਿਅਤ ਹੈ ਤਾਂ 000 ਉੱਤੇ ਫੋਨ ਕਰੋ।

ਨਿੱਤਨੇਮ ਨਾਲ ਜੁੜੇ ਰਹੋ

 • ਬੱਚਿਆਂ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਲਈ ਭੋਜਨ ਅਤੇ ਸੌਣ ਦੇ ਸਮੇਂ ਦੀ ਬਾਕਾਇਦਗੀ ਵਾਲੇ ਵਿਧੀਵਤ ਦਿਨ ਮਹੱਤਵਪੂਰਣ ਹਨ।
 • ਜਿੱਥੇ ਵੀ ਤੁਸੀਂ ਕਰ ਸਕੋ, ਰੋਜ਼ਾਨਾ ਦਾ ਨਿੱਤਨੇਮ ਬਣਾਈ ਰੱਖੋ। ਆਪਣੇ ਪਰਿਵਾਰ ਨਾਲ ਸਾਂਝੀ ਸਮੇਂ-ਸਾਰਣੀ ਬਣਾਓ ਅਤੇ ਇਸ ਨੂੰ ਫਰਿੱਜ ਉਪਰ ਲਗਾ ਦਿਓ ਜਿੱਥੇ ਹਰ ਕੋਈ ਵੇਖ ਸਕੇ।
 • ਇਸ ਵਿੱਚ ਬਾਹਰ ਖੇਡਣ ਦਾ ਸਮਾਂ, ਖੇਡਣ ਦਾ ਸਮਾਂ, ਤਕਨੋਲੋਜੀ ਉਪਰ ਖਾਲੀ ਸਮਾਂ, ਸਿਰਜਣਾਤਮਕ ਸਮਾਂ ਅਤੇ ਪੜ੍ਹਨ ਦਾ ਸਮਾਂ ਸ਼ਾਮਲ ਕਰੋ।
 • ਆਪਣੇ ਬੱਚੇ ਦੀਆਂ ਲੋੜਾਂ ਅਤੇ ਜਜ਼ਬਾਤੀ ਸਥਿੱਤੀ ਦੇ ਜਵਾਬ ਵਿੱਚ ਲਚਕੀਲਾ ਹੋਣਾ ਠੀਕ ਹੁੰਦਾ ਹੈ।

ਗੱਲਬਾਤ ਕਰਦੇ ਰਹੋ

 • ਪਤਾ ਲਗਾਓ ਕਿ ਤੁਹਾਡਾ ਬੱਚੇ ਨੂੰ ਪਹਿਲਾਂ ਤੋਂ ਕੀ ਪਤਾ ਹੈ ਜਾਂ ਉਹ ਕਿਸ ਬਾਰੇ ਫਿਕਰਮੰਦ ਹੈ। ਇਹ ਪਤਾ ਲਗਾਉਣਾ ਮਹੱਤਵਪੂਰਣ ਹੈ ਕਿ ਜੇ ਉਹਨਾਂ ਨੇ ਕੋਈ ਗਲਤ ਜਾਣਕਾਰੀ ਸੁਣੀ ਹੈ।
 • ਉਹ ਸਵਾਲ ਪੁੱਛੋ ਜਿੰਨ੍ਹਾਂ ਦੇ ਜਵਾਬ ਹਾਂ ਜਾਂ ਨਾਂਹ ਵਿੱਚ ਨਾ ਹੋਣ।
 • ਜੇ ਤੁਹਾਡਾ ਬੱਚਾ ਤੁਹਾਨੂੰ ਕੋਈ ਸਵਾਲ ਪੁੱਛਦਾ ਹੈ ਅਤੇ ਤੁਹਾਨੂੰ ਜਵਾਬ ਪਤਾ ਨਹੀਂ ਹੈ, ਇਹ ਦੱਸ ਦਿਓ। ਸਵਾਲ ਨੂੰ ਇਕੱਠੇ ਹੋ ਕੇ ਲੱਭਣ ਦੇ ਮੌਕੇ ਵਜੋਂ ਵਰਤੋ।
 • ਜੇ ਤੁਹਾਡਾ ਬੱਚਾ ਦਿਲਚਸਪੀ ਨਹੀਂ ਲੈ ਰਿਹਾ ਜਾਂ ਬਹੁਤ ਸਾਰੇ ਸਵਾਲ ਨਹੀਂ ਪੁੱਛ ਰਿਹਾ, ਇਹ ਠੀਕ ਹੈ।
 • ਉਹਨਾਂ ਨੂੰ ਦੱਸ ਦਿਓ ਕਿ ਆਪਾਂ ਸਾਰੇ ਸੁਣਦੇ ਅਤੇ ਗੱਲਾਂ ਕਰਦੇ ਰਹਾਂਗੇ।

ਗੱਲਬਾਤ ਨੂੰ ਧਿਆਨ ਨਾਲ ਬੰਦ ਕਰੋ

 • ਇਹ ਮਹੱਤਵਪੂਰਣ ਹੈ ਕਿ ਬੱਚੇ ਨੂੰ ਗੱਲਬਾਤ ਤੋਂ ਬਾਅਦ ਦੁਖੀ ਹਾਲਤ ਵਿੱਚ ਨਾ ਛੱਡਿਆ ਜਾਵੇ।
 • ਜਦੋਂ ਤੁਸੀਂ ਗੱਲਬਾਤ ਖਤਮ ਕਰੋ, ਚਿੰਨ੍ਹਾਂ ਬਾਰੇ ਸੁਚੇਤ ਰਹੋ ਜੇ ਉਹ ਚਿੰਤਾਤੁਰ ਮਹਿਸੂਸ ਕਰ ਰਹੇ ਹਨ। ਇਹ ਉਹਨਾਂ ਦੀ ਅਵਾਜ਼ ਦਾ ਲਹਿਜਾ, ਉਹਨਾਂ ਦਾ ਸਾਹ ਲੈਣਾ ਜਾਂ ਸਰੀਰਕ ਇਸ਼ਾਰਾ ਹੋ ਸਕਦਾ ਹੈ।

ਆਪਣੇ ਬੱਚਿਆਂ ਲਈ ਧਿਆਨ ਰੱਖਣ ਯੋਗ ਚੀਜ਼ਾਂ

ਬੱਚਿਆਂ ਅਤੇ ਛੋਟੀ ਉਮਰ ਦੇ ਲੋਕਾਂ ਲਈ ਦੁਖੀ ਹੋਣ ਦੇ ਚਿੰਨ੍ਹ ਵਿਖਾਉਣਾ ਆਮ ਗੱਲ ਹੈ। ਆਮ ਪ੍ਰਤੀਕਰਮਾਂ ਵਿੱਚ ਸ਼ਾਮਲ ਹਨ:

 • ਡਰ ਅਤੇ ਚਿੰਤਾ 
 • ਗੁੱਸਾ, ਨਿਰਾਸ਼ਾ ਅਤੇ ਵਿਆਕੁਲਤਾ
 • ਉਦਾਸੀ
 • ਇਨਕਾਰ

ਆਪਣੇ ਆਪ ਦਾ ਧਿਆਨ ਰੱਖਣਾ ਯਾਦ ਰੱਖੋ

 • ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਿਕਰਮੰਦ ਮਹਿਸੂਸ ਕਰ ਰਹੇ ਹੋ, ਗੱਲਬਾਤ ਕਰਨ ਜਾਂ ਆਪਣੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਮਨ ਸ਼ਾਂਤ ਕਰਨ ਲਈ ਕੁਝ ਸਮਾਂ ਲੈ ਲਵੋ।
 • ਜੇਕਰ ਤੁਸੀਂ ਫਿਕਰਮੰਦ ਜਾਂ ਘਬਰਾਏ ਹੋਏ ਮਹਿਸੂਸ ਕਰ ਰਹੇ ਹੋ, ਆਪਣੇ ਬੱਚੇ ਨੂੰ ਦੱਸ ਦਿਓ ਕਿ ਤੁਸੀਂ ਕੁਝ ਜਾਣਕਾਰੀ ਲੱਭੋਗੇ ਅਤੇ ਉਹਨਾਂ ਨਾਲ ਜਲਦੀ ਗੱਲ ਕਰੋਗੇ।
 • ਹੇਠ ਲਿਖੇ ਬਾਹਰੀ ਵਸੀਲੇ ਵੀ ਤੁਹਾਡੀ ਦਿਮਾਗੀ ਸਿਹਤ ਅਤੇ ਭਲਾਈ ਵਿੱਚ ਸਹਾਇਤਾ ਕਰਨ ਲਈ ਉਪਲਬਧ ਹਨ:
  • headspace - ਪਰਿਵਾਰਾਂ ਅਤੇ ਦੋਸਤਾਂ ਲਈ
  • Beyondblue – COVID19
  • Lifeline - COVID-19 ਮਹਾਂਮਾਰੀ ਦੇ ਦੌਰਾਨ ਦਿਮਾਗੀ ਸਿਹਤ ਅਤੇ ਭਲਾਈ

ਵਾਧੂ ਵਸੀਲੇ

ਤੁਹਾਨੂੰ ਸਹਿਯੋਗ ਦੇਣ ਲਈ ਜਦੋਂ ਤੁਸੀਂ ਆਪਣੇ ਬੱਚੇ ਨਾਲ ਗੱਲ ਕਰ ਰਹੇ ਹੋ

 • Raising Children Network ਆਸਟ੍ਰੇਲੀਆ ਵਿੱਚ ਕਰੋਨਾਵਾਇਰਸ (COVID-19) ਅਤੇ ਬੱਚੇ
 • Emerging Minds – ਕਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਬੱਚਿਆਂ ਦੀ ਸਹਾਇਤਾ ਕਰਨਾ
 • KidsHealth - ਕਰੋਨਾਵਾਇਰਸ (COVID-19): ਆਪਣੇ ਬੱਚੇ ਨਾਲ ਕਿਵੇਂ ਗੱਲ ਕਰਨੀ ਹੈ
 • eSafety Office ਈਸੇਫਟੀ ਦਫਤਰ:
  • COVID-19: ਸਕੂਲਾਂ ਅਤੇ ਪੜ੍ਹਾਈ ਨੂੰ ਔਨਲਾਈਨ ਸੁਰੱਖਿਅਤ ਰੱਖਣਾ
  • COVID-19: ਮਾਪਿਆਂ ਅਤੇ ਸੰਭਾਲ ਕਰਨ ਵਾਲਿਆਂ ਲਈ ਔਨਲਾਈਨ ਸੇਫਟੀ ਕਿੱਟ

ਬੱਚਿਆਂ ਅਤੇ ਛੋਟੀ ਉਮਰ ਦੇ ਲੋਕਾਂ ਨਾਲ ਸਾਂਝਾ ਕਰਨ ਲਈ

 • headspace - ਨੋਵਲ ਕਰੋਨਾਵਾਇਰਸ ਨਾਲ ਸੰਬੰਧਿਤ ਤਣਾਅ ਨਾਲ ਕਿਵੇਂ ਸਿੱਝਣਾ ਹੈ  
 • ReachOut - ਕਰੋਨਾਵਾਇਰਸ ਦੇ ਦੌਰਾਨ ਸਿੱਝਣਾ

ਬਾਲ ਸੰਭਾਲ ਅਤੇ ਬਾਲਵਾੜੀ ਵਿੱਚ ਵਾਪਸ ਆਉਣਾ (Returning to child care and kindergarten)

ਸੋਮਵਾਰ 5 ਅਕਤੂਬਰ ਤੋਂ।

ਸਾਰੇ ਮੈਲਬੌਰਨ ਮਹਾਂਨਗਰ ਅਤੇ ਖੇਤਰੀ ਅਤੇ ਪੇਂਡੂ ਵਿਕਟੋਰੀਆ ਵਿੱਚ ਸਾਰੇ ਬੱਚੇ 

 • ਬਾਲ ਸੰਭਾਲ (ਪੂਰੇ ਦਿਨ ਦੀ ਸੰਭਾਲ {ਲਾਂਗ ਡੇ ਕੇਅਰ} ਜਾਂ ਪਰਿਵਾਰਕ ਦੈਨਿਕ ਸੰਭਾਲ {ਫੈਮਿਲੀ ਡੇ ਕੇਅਰ}) ਵਾਪਸ ਆ ਸਕਦੇ ਹਨ, ਅਤੇ
 • ਸੈਸ਼ਨਲ ਬਾਲਵਾੜੀ (ਕਿੰਡਰਗਾਰਟਨ) ਵਿਖੇ ਖੁਦ ਆ ਕੇ ਹਾਜ਼ਰੀ ਭਰ ਸਕਦੇ ਹਨ।

ਇਹ ਵਿਕਟੋਰੀਆ ਨੂੰ ਖੋਲ੍ਹਣ ਲਈ ਵਿਕਟੋਰੀਆ ਦੀ ਸਰਕਾਰ ਦੀ ਯੋਜਨਾ ਦੇ ਤੀਸਰੇ ਕਦਮ ਦਾ ਹਿੱਸਾ ਹੈ।

ਯੋਜਨਾ ਵਿੱਚਲੇ ਕਦਮ ਕਰੋਨਾਵਾਇਰਸ (COVID-19) ਦੇ ਮਾਮਲਿਆਂ ਵਿੱਚ ਹੋ ਰਹੀ ਕਮੀ ਉੱਤੇ ਨਿਰਭਰ ਕਰਦੇ ਹਨ।

ਸਾਨੂੰ ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਦੀ ਸਲਾਹ ਉੱਤੇ ਤਬਦੀਲੀਆਂ ਕਰਨ ਦੀ ਲੋੜ ਪੈ ਸਕਦੀ ਹੈ।

ਅਸੀਂ ਸਮਝਦੇ ਹਾਂ ਕਿ ਹੋ ਸਕਦਾ ਹੈ ਤੁਸੀਂ ਆਪਣੇ ਬੱਚੇ ਦੀ ਸੁਰੱਖਿਆ ਬਾਰੇ ਚਿੰਤਤ ਹੋਵੋ। ਸਾਨੂੰ ਜੋ ਸਲਾਹ ਮਿਲੀ ਹੈ ਉਹ ਇਹ ਹੈ ਕਿ ਬਾਲ ਸੰਭਾਲ ਅਤੇ ਬਾਲਵਾੜੀ ਸੁਰੱਖਿਅਤ ਸਥਾਨ ਹਨ ਜਿੰਨ੍ਹਾਂ ਵਿੱਚ ਕਰੋਨਾਵਾਇਰਸ (COVID-19) ਦਾ ਘੱਟ ਖਤਰਾ ਹੁੰਦਾ ਹੈ।

ਸਾਨੂੰ ਇਹ ਸਲਾਹ

 • ਵਿਕਟੋਰੀਆ ਦੇ ਮੁੱਖ ਸਿਹਤ ਅਫਸਰ ਅਤੇ
 •  ਆਸਟ੍ਰੇਲੀਅਨ ਹੈਲਥ ਪ੍ਰੋਟੈਕਸ਼ਨ ਪ੍ਰਿੰਸੀਪਲ ਕਮੇਟੀ (AHPPC) ਦੁਆਰਾ ਦਿੱਤੀ ਗਈ ਹੈ।

ਬਾਲ ਸੰਭਾਲ ਅਤੇ ਬਾਲਵਾੜੀਆਂ ਵਿਖੇ ਖੁਦ ਦੀ ਹਾਜ਼ਰੀ ਵਿੱਚ ਤਬਦੀਲੀਆਂ ਲੌਕ-ਡਾਊਨ ਨਿਯਮਾਂ ਦੇ ਹਿੱਸੇ ਵਜੋਂ 

ਕੀਤੀਆਂ ਗਈਆਂ ਸਨ। ਇਹ ਨਿਯਮ ਇਸ ਲਈ ਸਨ ਤਾਂ ਕਿ ਘੱਟ ਲੋਕ ਭਾਈਚਾਰੇ ਵਿੱਚ ਏਧਰ ਓਧਰ ਘੁੰਮਣ।

ਅਜਿਹਾ ਇਸ ਕਰਕੇ ਨਹੀਂ ਸੀ ਕਿ ਬਾਲ ਸੰਭਾਲ ਅਤੇ ਬਾਲਵਾੜੀ ਬੱਚਿਆਂ ਜਾਂ ਕਰਮਚਾਰੀਆਂ ਵਾਸਤੇ ਅਸੁਰੱਖਿਅਤ ਸਥਾਨ ਹਨ।

ਤੁਹਾਡੀ ਬਾਲ ਸੰਭਾਲ ਜਾਂ ਬਾਲਵਾੜੀ ਵਿੱਚ COVIDSafe ਯੋਜਨਾ ਹੋਵੇਗੀ। ਇਸ ਵਿੱਚ ਸਿਹਤ ਅਤੇ ਸੁਰੱਖਿਆ ਦੇ ਉਪਾਵਾਂ ਦੀ ਸਥਾਪਨਾ ਸ਼ਾਮਲ ਹੈ, ਜਿਵੇਂ ਕਿ ਕਮਰੇ ਅਤੇ ਸਾਜ਼ੋ-ਸਾਮਾਨ ਦੀ ਬਕਾਇਦਾ ਸਫਾਈ।

ਬਾਲ ਸੰਭਾਲ ਜਾਂ ਬਾਲਵਾੜੀ ਵਿਖੇ ਜਾਣਾ ਸਾਰੇ ਬੱਚਿਆਂ ਵਾਸਤੇ ਮਹੱਤਵਪੂਰਣ ਹੈ। ਉਹਨਾਂ ਨੂੰ ਹਾਜ਼ਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਉਹਨਾਂ ਦੇ ਸਿੱਖਣ ਅਤੇ ਵਿਕਾਸ ਲਈ ਜ਼ਰੂਰੀ ਹੈ। 2021 ਵਿੱਚ ਪ੍ਰੈੱਪ ਸ਼ੁਰੂ ਕਰਨ ਲਈ ਤੁਹਾਡੇ ਬੱਚੇ ਨੂੰ ਤਿਆਰ ਕਰਨ ਵਾਸਤੇ ਇਹ ਵਿਸ਼ੇਸ਼ ਤੌਰ ਉੱਤੇ ਮਹੱਤਵਪੂਰਣ ਹੈ।

ਸਕੂਲ 2021 ਵਿੱਚ ਪ੍ਰੈੱਪ ਸ਼ੁਰੂ ਕਰਨ ਵਾਲੇ ਬੱਚਿਆਂ ਵਾਸਤੇ ਤਿਆਰ ਹੋਣਗੇ (Schools will be ready for children starting Prep in 2021)

ਬਾਲਵਾੜੀ ਅਤੇ ਸਕੂਲ ਤੁਹਾਡੇ ਪਰਿਵਾਰ ਅਤੇ ਬੱਚੇ ਨੂੰ 2021 ਵਿੱਚ ਪ੍ਰੈੱਪ ਵੱਲ ਨੂੰ ਤਬਦੀਲੀ ਕਰਨ ਵਿੱਚ ਮਦਦ ਕਰਨ ਲਈ 

ਮਿਲਕੇ ਕੰਮ ਕਰ ਰਹੇ ਹਨ।

ਸਕੂਲ ਵਿਖੇ ਟਰਮ 1 ਉਹਨਾਂ ਬੱਚਿਆਂ ਦੀ ਮਦਦ ਕਰਨ ਬਾਰੇ ਹੋਵੇਗੀ ਜੋ ਇਸ ਸਾਲ ਯੋਜਨਾ ਅਨੁਸਾਰ ਚਾਰ ਸਾਲਾਂ ਵਾਲੇ ਬਾਲਵਾੜੀ ਪ੍ਰੋਗਰਾਮ ਵਿੱਚ ਹਾਜ਼ਰ ਹੋਣ ਦੇ ਯੋਗ ਨਹੀਂ ਸਨ।

2021 ਵਿੱਚ ਪ੍ਰੈੱਪ ਸ਼ੁਰੂ ਕਰਨ ਲਈ ਬੱਚਿਆਂ ਦੀ ਸਹਾਇਤਾ ਕਰਨ ਲਈ ਸਕੂਲ ਬਹੁਤ ਸਾਰੀਆਂ ਚੀਜ਼ਾਂ ਕਰ ਰਹੇ ਹਨ, ਜਿੰਨ੍ਹਾਂ ਵਿੱਚ ਸ਼ਾਮਲ ਹਨ:

 • ਸਕੂਲ ਅਤੇ ਜਮਾਤ ਦੇ ਕਮਰੇ ਦੇ ਔਨਲਾਈਨ ਟੂਰ
 • 'ਪ੍ਰਿੰਸੀਪਲ ਨੂੰ ਮਿਲੋ' ਵੀਡੀਓ
 • 'ਪ੍ਰੈੱਪ ਵਾਲੀ ਟੀਮ ਨੂੰ ਮਿਲੋ' ਵੀਡੀਓ ਕਾਨਫਰੰਸਾਂ
 • ਬਾਲਵਾੜੀ ਅਤੇ ਪ੍ਰੈੱਪ ਦੇ ਅਧਿਆਪਕਾਂ ਦੀਆਂ ਮੀਟਿੰਗਾਂ
 • ਪ੍ਰੈੱਪ ਵਾਲੇ ਬੱਚਿਆਂ ਦੇ ਦੋਸਤ ਬਣਨ ਲਈ 5ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿਖਲਾਈ।

ਜੇ ਤੁਸੀਂ ਆਪਣੇ ਬੱਚੇ ਨੂੰ 2021 ਵਿੱਚ ਪ੍ਰੈੱਪ ਸ਼ੁਰੂ ਕਰਨ ਲਈ ਦਾਖਲ ਨਹੀਂ ਕਰਵਾਇਆ ਹੈ, ਤਾਂ ਅਸੀਂ ਤੁਹਾਨੂੰ ਹੁਣ ਸਕੂਲਾਂ ਬਾਰੇ ਫੈਸਲਾ ਲੈਣ ਲਈ ਉਤਸ਼ਾਹਤ ਕਰਦੇ ਹਾਂ। ਜਿੰਨੀ ਜਲਦੀ ਸੰਭਵ ਹੋਵੇ ਆਪਣੇ ਬੱਚੇ ਨੂੰ ਦਾਖਲ ਕਰਵਾਉਣਾ ਸਭ ਤੋਂ ਵਧੀਆ ਗੱਲ ਹੈ। ਸਿੱਖਿਆ ਅਤੇ ਸਿਖਲਾਈ ਵਿਭਾਗ ਕੋਲ ਆਪਣੀ ਵੈੱਬਸਾਈਟ ਉੱਤੇ ਸਕੂਲ ਸ਼ੁਰੂ ਕਰਨ ਬਾਰੇ ਲਾਭਦਾਇਕ ਜਾਣਕਾਰੀ ਹੈ।

ਤੁਹਾਨੂੰ ਆਪਣੇ ਬੱਚੇ ਦੇ ਸਕੂਲ ਵਿਖੇ ਕਰਮਚਾਰੀਆਂ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ 2021 ਵਿੱਚ ਪ੍ਰੈੱਪ ਕਿਵੇਂ ਵਿਖਾਈ ਦੇਵੇਗੀ।

ਤੁਹਾਡੇ ਬੱਚੇ ਦਾ ਬਾਲਵਾੜੀ ਅਧਿਆਪਕ ਬਾਲਵਾੜੀ ਤੋਂ ਸਕੂਲ ਵੱਲ ਨੂੰ ਤੁਹਾਡੇ ਬੱਚੇ ਦੇ ਪਰਿਵਰਤਨ ਦੀ ਯੋਜਨਾ ਬਣਾਉਣ ਵਿੱਚ ਵੀ

ਮਦਦ ਕਰ ਸਕਦਾ ਹੈ।

ਕੀ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ?

ਆਪਣੀ ਬਾਲਵਾਵੀ ਨੂੰ 9280 1955 ਉੱਤੇ ਫੋਨ ਕਰਕੇ ਜਾਂ ਇਸ ਵੈੱਬਸਾਈਟ ਉੱਤੇ ਜਾ ਕੇ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹੋ।

ਉਹ ਚੀਜ਼ਾਂ ਜੋ ਤੁਸੀਂ ਸਿਹਤਮੰਦ ਅਤੇ ਸੁਰੱਖਿਅਤ ਬਣੇ ਰਹਿਣ ਲਈ ਕਰ ਸਕਦੇ ਹੋ (Things you can do to stay healthy and safe)

ਤੁਹਾਡੀ ਬਾਲ ਸੰਭਾਲ ਜਾਂ ਬਾਲਵਾੜੀ ਤੁਹਾਡੇ ਬੱਚਿਆਂ ਦੇ ਅਤੇ ਤੁਹਾਡੇ ਪਰਿਵਾਰ ਨੂੰ ਇਸ ਦੁਆਰਾ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗੀ

 • ਬੱਚਿਆਂ ਦੇ ਬੁਖਾਰ ਦੀ ਜਾਂਚ ਕਰਨਾ ਜਦੋਂ ਉਹ ਹਰ ਰੋਜ਼ ਕੇਂਦਰ ਜਾਂ ਬਾਲਵਾੜੀ ਵਿਖੇ ਪਹੁੰਚਦੇ ਹਨ
 • ਇਮਾਰਤਾਂ ਅਤੇ ਸਾਜ਼ੋ-ਸਾਮਾਨ ਦੀ ਬਕਾਇਦਾ ਸਫਾਈ
 • ਬਾਲਗਾਂ ਨੂੰ ਚਿਹਰੇ ਵਾਲੇ ਮਾਸਕ ਪਹਿਨਣ ਲਈ ਕਹਿਣਾ
 • ਬੱਚਿਆਂ ਜਾਂ ਮਾਪਿਆਂ ਨੂੰ ਘਰ ਵਿੱਚ ਰਹਿਣ ਲਈ ਉਤਸ਼ਾਹਤ ਕਰਨਾ ਜੋ ਬਿਮਾਰ ਮਹਿਸੂਸ ਕਰਦੇ ਹਨ। ਉਹ ਤੁਹਾਨੂੰ ਕਰੋਨਾਵਾਇਰਸ (COVID-19) ਵਾਸਤੇ ਟੈਸਟ ਕਰਵਾਉਣ ਲਈ ਵੀ ਉਤਸ਼ਾਹਤ ਕਰਨਗੇ।

ਅਸੀਂ ਇਹ ਵੀ ਕਹਿੰਦੇ ਹਾਂ ਕਿ ਤੁਸੀਂ ਘਰ ਵਿੱਚ ਚੰਗੀ ਸਾਫ-ਸਫਾਈ ਦਾ ਅਭਿਆਸ ਕਰਨ ਬਾਰੇ ਆਪਣੇ ਪਰਿਵਾਰ ਨਾਲ ਗੱਲ ਕਰੋ ਜਿਸ ਵਿੱਚ ਸ਼ਾਮਲ ਹੈ

 • ਬਾਲ ਸੰਭਾਲ ਜਾਂ ਬਾਲਵਾੜੀ ਵਿੱਚ ਆਉਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋਣਾ ਜਾਂ ਹੱਥਾਂ ਵਾਲੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ
 • ਬਾਲ ਸੰਭਾਲ ਜਾਂ ਬਾਲਵਾੜੀ ਦੇ ਸਮੇਤ ਜਦੋਂ ਵੀ ਤੁਸੀਂ ਘਰੋਂ ਬਾਹਰ ਜਾਂਦੇ ਹੋ ਤਾਂ ਚਿਹਰੇ ਵਾਲਾ ਮਾਸਕ ਪਹਿਨਣਾ
 • ਉਹਨਾਂ ਲੋਕਾਂ ਤੋਂ 1.5 ਮੀਟਰ ਦੂਰ ਰਹਿਣਾ ਜੋ ਤੁਹਾਡੇ ਨਾਲ ਨਹੀਂ ਰਹਿੰਦੇ ਹਨ। ਇਸ ਵਿੱਚ ਤੁਹਾਡੀ ਬਾਲ ਸੰਭਾਲ ਜਾਂ ਬਾਲਵਾੜੀ ਵਿਖੇ ਕਰਮਚਾਰੀ ਅਤੇ ਹੋਰ ਪਰਿਵਾਰ ਸ਼ਾਮਲ ਹਨ
 • ਟਿਸ਼ੂ ਜਾਂ ਆਪਣੀ ਕੂਹਣੀ ਵਿੱਚ ਖੰਘਣਾ ਅਤੇ ਛਿੱਕਣਾ। ਖੰਘਣ ਜਾਂ ਛਿੱਕਣ ਤੋਂ ਬਾਅਦ ਹਮੇਸ਼ਾ ਆਪਣੇ ਹੱਥਾਂ ਨੂੰ ਧੋਵੋ
 • ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਘਰ ਵਿੱਚ ਰਹਿਣਾ। ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਕਰੋਨਾਵਾਇਰਸ (COVID-19) ਵਾਸਤੇ ਟੈਸਟ ਕਰਵਾਉਣਾ ਚਾਹੀਦਾ ਹੈ। ਤਦ ਤੱਕ ਘਰ ਵਿੱਚ ਰਹਿਣਾ ਜਦ ਤੱਕ ਤੁਸੀਂ ਦੁਬਾਰਾ ਤੰਦਰੁਸਤ ਮਹਿਸੂਸ ਨਹੀਂ ਕਰਦੇ ਹੋ।

Reviewed 06 November 2020

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.

Was this page helpful?