vic_logo
coronavirus.vic.gov.au

ਕਿਊ ਆਰ ਕੋਡ ਦੀ ਵਰਤੋਂ ਕਰਕੇ ਚੈੱਕ-ਇਨ ਕਰਨਾ - ਪੰਜਾਬੀ (Punjabi)

ਕਿਊ ਆਰ ਕੋਡ ਅਤੇ Service Victoria ਐਪ ਦੀ ਵਰਤੋਂ ਕਰਕੇ ਤੁਹਾਡੇ ਵੱਲੋਂ ਫੇਰੀ ਪਾਉਣ ਵਾਲੇ ਕਾਰੋਬਾਰਾਂ ਵਿੱਚ ਚੈੱਕ-ਇਨ ਕਿਵੇਂ ਕਰਨਾ ਹੈ, ਇਸ ਦੇ ਬਾਰੇ ਜਾਣਕਾਰੀ।

ਚੈੱਕ-ਇਨ ਕਿਵੇਂ ਕਰਨਾ  ਹੈ

1. ਆਪਣੇ  ਕੈਮਰਾ ਐਪ ਨੂੰ ਖੋਲ੍ਹੋ, ਫਿਰ ਆਪਣੇ ਫ਼ੋਨ ਨੂੰ ਕਿਊ ਆਰ ਕੋਡ ਦੇ ਉੱਪਰ ਫੜ੍ਹ ਕੇ ਰੱਖੋ।

2. ਉਸ ਲਿੰਕ ਉੱਤੇ ਕਲਿੱਕ ਕਰੋ ਜੋ ਸਾਹਮਣੇ ਦਿੱਸਦਾ ਹੈ।

3. ਆਪਣੇ ਵੇਰਵੇ ਦਾਖਲ ਕਰੋ ਅਤੇ “ਇਸ ਸਥਾਨ ਉੱਤੇ ਚੈੱਕ-ਇਨ ਕਰੋ" ਉੱਤੇ ਕਲਿੱਕ ਕਰੋ

ਸਰਵਿਸ ਵਿਕਟੋਰੀਆ ਸਰਵਿਸ ਵਿਕਟੋਰੀਆ (Service Victoria) ਐਪ ਨੂੰ ਡਾਊਨਲੋਡ ਕਰੋ।

ਮੈਨੂੰ ਚੈੱਕ-ਇਨ ਕਰਨ ਦੀ ਲੋੜ ਕਿਉਂ ਹੈ?

ਜਦੋਂ ਤੁਸੀਂ ਚੈੱਕ-ਇਨ ਕਰਦੇ ਹੋ, ਤਾਂ ਤੁਸੀਂ ਜਿਸ ਵੇਲੇ ਕਿਸੇ ਕਾਰੋਬਾਰੀ ਸਥਾਨ ਉੱਤੇ ਜਾਂਦੇ ਹੋ ਉਸ ਸਮੇਂ ਅਤੇ ਤਾਰੀਖ਼ ਦਾ ਰਿਕਾਰਡ ਬਣਾਉਂਦੇ ਹੋ, ।

ਇਸਦਾ ਮਤਲਬ ਇਹ ਹੈ ਕਿ ਜੇ COVID-19 ਦੀ ਮਹਾਂਮਾਰੀ ਹੈ, ਅਤੇ ਤੁਸੀਂ ਕਿਸੇ ਜਨਤਕ ਸੰਪਰਕ ਵਾਲੀ ਜਗ੍ਹਾ ਉੱਤੇ ਗਏ ਹੋ, ਤਾਂ ਸੰਪਰਕ ਲੱਭਣ ਵਾਲੇ ਤੁਹਾਡੇ ਸੰਪਰਕ ਦੀ ਜਾਣਕਾਰੀ ਤੱਕ ਤੇਜ਼ੀ ਨਾਲ ਪਹੁੰਚ ਕਰ ਸਕਦੇ ਹਨ, ਅਤੇ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ। ਇਹ COVID-19 ਦੀ ਮਹਾਂਮਾਰੀ ਨੂੰ ਰੋਕਣ ਵਿੱਚ ਮੱਦਦ ਕਰੇਗਾ।

ਮੈਨੂੰ ਚੈੱਕ-ਇਨ ਕਰਨ ਦੀ ਲੋੜ ਕਿੱਥੇ ਹੈ?

ਹੇਠ ਲਿਖੇ ਸਾਰੇ ਸਥਾਨਾਂ ਅਤੇ ਸੁਵਿਧਾਵਾਂ ਲਈ ਸਾਰੇ ਮਹਿਮਾਨਾਂ ਨੂੰ ਮੁਫ਼ਤ  ਵਿਕਟੋਰੀਅਨ ਸਰਕਾਰੀ ਕਿਊ ਆਰ ਸਰਵਿਸ (Victorian Government QR Service) ਜਾਂ ਵਿਕਟੋਰੀਅਨ ਗਵਰਨਮੈਂਟ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (Victorian Government Application Programming Interface (API)) ਲਿੰਕਡ ਡਿਜੀਟਲ ਰਿਕਾਰਡ ਰੱਖਣ ਵਾਲੀ ਪ੍ਰਣਾਲੀ ਦੀ ਵਰਤੋਂ ਕਰਕੇ ਚੈੱਕ-ਇਨ ਕਰਨ ਦੀ ਲੋੜ ਲਾਜ਼ਮੀ  ਹੈ।

 • ਪ੍ਰਾਹੁਣਚਾਰੀ (ਭੋਜਨ ਅਤੇ ਪੀਣ ਦੀਆਂ ਸਹੂਲਤਾਂ ਸਮੇਤ, ਜਿਵੇਂ ਕਿ ਕੈਫੇ, ਭੋਜਨਾਲੇ, , ਪੱਬਾਂ, ਬਾਰਾਂ, ਕਲੱਬਾਂ, ਨਾਈਟ ਕਲੱਬਾਂ, ਨਾਲ ਗਾਉਣ ਵਾਲੀਆਂ ਜਗ੍ਹਾਵਾਂ ਅਤੇ ਹੋਟਲਾਂ ਨੂੰ, ਪਰ ਨਾਲ ਲੈ ਕੇ ਜਾਣ ਵਾਲੀ (ਟੇਕ ਅਵੇ) ਸੇਵਾ ਤੋਂ ਇਲਾਵਾ)।
 • ਅੰਦਰਵਾਰ ਸਰੀਰਕ ਮਨੋਰੰਜਨ ਅਤੇ ਭਾਈਚਾਰਕ ਖੇਡਾਂ (ਜਿਸ ਵਿੱਚ ਕਰਮਚਾਰੀਆਂ ਵਾਲੇ ਅਤੇ ਬਿਨਾਂ-ਕਰਮਚਾਰੀਆਂ ਵਾਲੇਜਿੰਮ , ਖੇਡ ਕੇਂਦਰ, ਅੰਦਰਵਾਰ ਸਕੇਟਪਾਰਕ ਅਤੇ ਅੰਦਰਵਾਰ ਛਾਲਾਂ ਮਾਰਨ ਵਾਲੀ ਜਾਲੀ (ਟਰੈਂਪੋਲੀਨ ਕੇਂਦਰ ਸ਼ਾਮਿਲ ਹਨ)
 • ਬਾਹਰੀ ਸਰੀਰਕ ਮਨੋਰੰਜਨ ਅਤੇ ਭਾਈਚਾਰਕ ਖੇਡ ਸੁਵਿਧਾਵਾਂ
 • ਤਲਾਅ , ਸਪਾਅ, ਸੌਨਾ, ਭਾਫ ਵਾਲੇ ਕਮਰੇ ਅਤੇ ਪਾਣੀ ਦੇ ਫੁਹਾਰੇ (ਅੰਦਰੂਨੀ ਅਤੇ ਬਾਹਰੀ ਸਥਾਨ, ਜਿਸ ਵਿੱਚ ਪਾਣੀ ਜਾਂ ਉਸ ਸਥਾਨ ਦੇ ਬਿਨਾਂ ਪਾਣੀ ਵਾਲੇ ਹਿੱਸੇ ਵੀ ਸ਼ਾਮਲ ਹਨ)
 • ਵਾਲ ਸੰਵਾਰਨ, ਸੁੰਦਰਤਾ ਅਤੇ ਨਿੱਜੀ ਸੰਭਾਲ ਸੇਵਾਵਾਂ
 • ਰਿਹਾਇਸ਼ (ਸਾਂਝੀਆਂ, ਭਾਈਚਾਰਕ ਥਾਵਾਂ ਵਿੱਚ ਪ੍ਰਾਹੁਣੇ)
 • ਸਮਾਰੋਹ ਅਤੇ ਧਾਰਮਿਕ ਇਕੱਠ (ਪੂਜਾ ਸਥਾਨਾਂ ਦੇ ਸਮੇਤ)
 • ਵਿਆਹ: ਜਿੱਥੇ ਵਿਆਹ ਹੋ ਰਿਹਾ ਹੈ, ਉਸ ਸਥਾਨ ਅਨੁਸਾਰ ਰਿਕਾਰਡ ਰੱਖਣ ਦੀਆਂ ਲੋੜਾਂ, ।
 • ਅੰਤਿਮ ਸੰਸਕਾਰ- ਜਿੱਥੇ ਅੰਤਿਮ ਸੰਸਕਾਰ ਹੋ ਰਿਹਾ ਹੈ, ਉਸ ਸਥਾਨ ਅਨੁਸਾਰ ਰਿਕਾਰਡ ਰੱਖਣ ਦੀਆਂ ਲੋੜਾਂ ।
 • ਲਾਇਬ੍ਰੇਰੀਆਂ ਅਤੇ ਖਿਡੌਣਾ ਲਾਇਬ੍ਰੇਰੀਆਂ ਸਮੇਤ ਭਾਈਚਾਰਕ ਸਥਾਨ ਅਤੇ ਸੁਵਿਧਾਵਾਂ (ਬਾਹਰਵਾਰ ਸਕੇਟ ਪਾਰਕਾਂ, ਖੇਡ ਮੈਦਾਨਾਂ, ਅਤੇ ਹੋਰ ਬਾਹਰੀ ਭਾਈਚਾਰਕ ਖੇਤਰਾਂ ਤੋਂ ਬਿਨਾਂ)
 • ਰਚਨਾਤਮਕ ਕਲਾ ਸੁਵਿਧਾਵਾਂ
 • ਰੀਅਲ ਅਸਟੇਟ ਜਾਂਚਾਂ ਅਤੇ ਨਿਲਾਮੀਆਂ
 • ਬੈਠਣ ਵਾਲੇ ਮਨੋਰੰਜਨ ਸਥਾਨ (ਅੰਦਰਵਾਰ ਅਤੇ ਬਾਹਰਵਾਰ)
 • ਅੰਦਰਵਾਰ ਨਾ-ਬੈਠਣ ਵਾਲੇ ਮਨੋਰੰਜਨ ਸਥਾਨ (ਜਿਵੇਂ ਕਿ ਗੈਲਰੀਆਂ)
 • ਅੰਦਰਵਾਰ ਨਾ-ਬੈਠਣ ਵਾਲੇ ਮਨੋਰੰਜਨ ਸਥਾਨ (ਜਿਵੇਂ ਕਿ ਚਿੜੀਆਘਰ, ਚੱਲਦੇ ਫਿਰਦੇ ਅਜਾਇਬ ਘਰ)
 • ਵੀਡੀਓ ਗੇਮਾਂ ਖੇਡਣ ਵਾਲੀਆਂ ਜਗ੍ਹਾਵਾਂ (ਆਰਕੇਡ), ਬੱਚ ਨਿਕਲਣ ਵਾਲੇ ਕਮਰੇ, ਬਿੰਗੋ ਕੇਂਦਰ
 • ਕਾਰ ਵਿੱਚ ਬੈਠ ਕੇ ਵੇਖਣ ਵਾਲੇ (ਡਰਾਈਵ-ਇਨ) ਸਿਨੇਮਾਘਰ
 • ਮਨੋਰੰਜਨ ਪਾਰਕ
 • ਗੇਮਾਂ ਖੇਡਣ ਵਾਲੀਆਂ ਜਗ੍ਹਾਵਾਂ (ਕਸੀਨੋ, ਖੇਡਾਂ ਦੀ ਮਸ਼ੀਨ ਵਾਲੇ ਖੇਤਰ, ਪ੍ਰਚੂਨ ਸੱਟੇਬਾਜ਼ੀ ਦੇ ਸਥਾਨ)
 • ਬਾਲਗ ਮਨੋਰੰਜਨ (ਵੇਸਵਾਘਰ, ਜਿਨਸੀ ਸਬੰਧ ਬਨਾਉਣ ਵਾਲੀਆਂ ਜਗ੍ਹਾਵਾਂ, ਜਿਨਸੀ ਤੌਰ ਤੇ ਸਪੱਸ਼ਟ ਮਨੋਰੰਜਨ)
 • ਵਪਾਰਕ ਸੈਰ-ਸਪਾਟਾ ਕਰਵਾਉਣ ਵਾਲਿਆਂ ਸਮੇਤ, ਪਰ ਸੀਮਤ ਨਹੀਂ ਹਨ।
  • ਅਜਾਇਬ ਘਰਾਂ, ਗੈਲਰੀਆਂ, ਇਤਿਹਾਸਕ ਸਥਾਨਾਂ ਦੇ ਨਿਗਰਾਨੀ ਵਾਲੇ ਦੌਰੇ (ਟੂਰ)
  • ਹੌਂਸਲੇ ਭਰੀਆਂ (ਐਡਵੈਂਚਰ) ਖੇਡਾਂ (ਗਰਮ ਹਵਾ ਵਾਲੇ ਗੁਬਾਰੇ, ਰੱਸਾ ਬੰਨ੍ਹ ਕੇ ਛਾਲ ਮਾਰਨੀ, ਪੱਥਰਾਂ ਵਾਲੇ ਸਿੱਧੇ ਪਹਾੜ ਉੱਤੇ ਚੜ੍ਹਨਾ, ਡੂੰਘੀ ਕਿਸ਼ਤੀ ਚਲਾਉਣਾ, ਛੋਟੀ ਕਿਸ਼ਤੀ ਚਲਾਉਣਾ)
  • ਸਮੁੰਦਰ ਆਧਾਰਿਤ ਦੌਰੇ (ਟੂਰ) (ਛੋਟੀ ਕਿਸ਼ਤੀ ਚਲਾਉਣਾ, ਪਾਣੀ ਦੇ ਥੱਲੇ ਤੈਰਨਾ (ਸਕੂਬਾ), ਮੱਛੀ ਫੜਨਾ, ਸਮੁੰਦਰੀ ਲਹਿਰਾਂ ਉੱਤੇ ਘਸੀਟਣਾ (ਸਰਫਿੰਗ))
 • ਵਪਾਰਕ ਯਾਤਰੀ ਗੱਡੀਆਂ।

ਇਹਨਾਂ ਸਥਾਨਾਂ ਨੂੰ ਉਹਨਾਂ ਲੋਕਾਂ ਲਈ ਵਿਕਲਪਕ ਰਿਕਾਰਡ ਰੱਖਣ ਦੀ ਪ੍ਰਣਾਲੀ ਵੀ ਲਾਜ਼ਮੀ ਪ੍ਰਦਾਨ ਕਰਨੀ ਚਾਹੀਦੀ ਹੈ, ਜਿੰਨ੍ਹਾਂ ਕੋਲ ਕਿਊ ਆਰ ਕੋਡ ਨੂੰ ਸਕੈਨ ਕਰਨ ਲਈ ਇੱਕ ਜੰਤਰ ਨਹੀਂ ਹੈ, ਜਾਂ ਇਸ ਦੀ ਵਰਤੋਂ ਨਹੀਂ ਕਰ ਸਕਦੇ। ਇਸ ਵਿੱਚ ਲੋਕਾਂ ਵਾਸਤੇ ਵਰਤਣ ਲਈ ਸੇਵਾ ਉੱਪਲਬਧ ਕਰਵਾਉਣਾ (ਜਿਵੇਂ ਕਿ ਆਈਪੈਡ), ਜਾਂ ਜੇ ਬਿਜਲਈ ਰਿਕਾਰਡ ਰੱਖਣਾ ਉੱਪਲਬਧ ਨਹੀਂ ਹੈ, ਤਾਂ ਹੱਥ ਨਾਲ ਰਿਕਾਰਡ ਰੱਖਣ ਲਈ ਪੈੱਨ ਅਤੇ ਕਾਗਜ਼ ਪ੍ਰਦਾਨ ਕਰਨਾ ਸ਼ਾਮਿਲ ਹੋ ਸਕਦਾ ਹੈ।

ਸ਼ੁੱਕਰਵਾਰ 26 ਮਾਰਚ ਤੋਂ, ਗਾਹਕਾਂ ਵਾਲੇ ਉਦਯੋਗਾਂ ਲਈ ਮੁਫ਼ਤ Victorian Government QR Code Service ਜਾਂ API ਅਨੁਕੂਲ ਡਿਜੀਟਲ ਰਿਕਾਰਡ ਰੱਖਣ ਦੀ ਸੇਵਾ  ਦੀ ਵਰਤੋਂ ਕਰਨਾ ਲਾਜ਼ਮੀ ਕੀਤਾ ਜਾ ਰਿਹਾ ਹੈ। ਉਦਯੋਗਾਂ ਦੀ ਸੂਚੀ coronavirus.vic.gov.au ਉੱਤੇ ਲੱਭੀ ਜਾ ਸਕਦੀ ਹੈ।

ਜੇ ਤੁਹਾਡੀ ਕਿਊ ਆਰ ਕੋਡ ਸੇਵਾ API ਅਨੁਕੂਲ ਸੇਵਾਵਾਂ ਵਿੱਚੋਂ ਇੱਕ ਨਹੀਂ ਹੈ, ਤਾਂ ਕਿਰਪਾ ਕਰਕੇ ਇਸਨੂੰ ਮੁਫ਼ਤ Victorian Government QR Code Service ਵਿੱਚ  ਬਦਲੋ। ਬਦਲਣ ਦੀਆਂ ਹਿਦਾਇਤਾਂਲਈ , ਕਿਰਪਾ ਕਰਕੇ coronavirus.vic.gov.au/register-to-use-vic-gov-qr-code-service ਉੱਤੇ ਜਾਓ।

ਸੁਪਰਮਾਰਕੀਟਾਂ, ਬਾਜ਼ਾਰਾਂ, ਪ੍ਰਚੂਨ ਅਤੇ ਖਰੀਦਦਾਰੀ ਕੇਂਦਰਾਂ ਸਮੇਤ ਸੂਚੀਬੱਧ ਹੋਰ ਸਥਾਨਾਂ ਵਾਸਤੇ, ਮੁਫ਼ਤ  ਵਿਕਟੋਰੀਅਨ ਸਰਕਾਰ ਕਿਊਆਰ ਕੋਡ ਸਰਵਿਸ (Victorian Government QR Code Service)  ਜਾਂ  API ਅਨੁਕੂਲ ਡਿਜੀਟਲ ਰਿਕਾਰਡ ਰੱਖਣ ਦੀ ਸੇਵਾ  (an API compatible digital record keeping service) ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਸੰਪਰਕ ਦਾ ਪਤਾ ਲਗਾਉਣ ਲਈ ਰਿਕਾਰਡ ਰੱਖਣ ਬਾਰੇ ਇੱਥੇ ਹੋਰ ਜਾਣੋ - Record keeping for Contact Tracing - Information for Business.

ਮੇਰੀ ਜਾਣਕਾਰੀ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ?

ਤੁਹਾਡੇ ਚੈੱਕ-ਇਨ ਵੇਰਵਿਆਂ ਦੀ ਵਰਤੋਂ ਕੇਵਲ ਸੰਪਰਕ ਲੱਭਣ ਦੇ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਜਾਂ ਫਿਰ ਸਾਂਝੀ ਕੀਤੀ ਜਾਂਦੀ ਹੈ, ਜੇਕਰ  ਤੁਹਾਡੇ ਵੱਲੋਂ ਫੇਰੀ ਪਾਏ ਕਿਸੇ ਸਥਾਨ ਵਿੱਚ ਕੋਈ ਸ਼ੱਕੀ ਜਾਂ ਪੁਸ਼ਟੀ ਕੀਤਾ COVID-19 ਮਾਮਲਾ ਹੈ।

ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕੇਵਲ ਸਿਹਤ ਅਧਿਕਾਰੀਆਂ ਦੁਆਰਾ COVID-19 ਦੀ ਮਹਾਂਮਾਰੀ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਨ ਲਈ ਕੀਤੀ ਜਾ ਸਕਦੀ ਹੈ।

ਜੇ ਕਿਸੇ ਸਥਾਨ ਵਿੱਚ ਕੋਈ ਮਹਾਂਮਾਰੀ ਨਹੀਂ ਫੈਲਦੀ, ਜਿਸ ਵਿੱਚ ਤੁਸੀਂ ਗਏ ਹੋ, ਤਾਂ ਤੁਹਾਡੇ ਚੈੱਕ-ਇਨ ਵੇਰਵਿਆਂ ਨੂੰ 28 ਦਿਨਾਂ ਬਾਅਦ ਮਿਟਾ ਦਿੱਤਾ ਜਾਵੇਗਾ। ਜੇ ਤੁਹਾਡੇ ਵੇਰਵੇ ਵਿਕਟੋਰੀਅਨ ਮੁੱਖ ਸਿਹਤ ਅਧਿਕਾਰੀ (Victorian Chief Health Officer) ਨੂੰ ਮਹਾਂਮਾਰੀ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਨ ਲਈ ਪ੍ਰਦਾਨ ਕੀਤੇ ਗਏ ਹਨ, ਤਾਂ ਉਹਨਾਂ ਨੂੰ 28 ਦਿਨਾਂ ਤੋਂ ਵੱਧ ਸਮੇਂ ਲਈ ਰੱਖਿਆ ਜਾ ਸਕਦਾ ਹੈ, ਜੇ ਸੰਪਰਕ ਲੱਭਣ ਦੇ ਉਦੇਸ਼ਾਂ ਵਾਸਤੇ ਉਸ ਜਾਣਕਾਰੀ ਦੀ ਲੋੜ ਹੈ। ਤੁਹਾਡੇ ਵੇਰਵਿਆਂ ਦੀ ਵਰਤੋਂ ਮੰਡੀਕਰਨ ਜਾਂ ਕਿਸੇ ਹੋਰ ਉਦੇਸ਼ਾਂ ਲਈ ਨਹੀਂ ਕੀਤੀ ਜਾਵੇਗੀ।

ਇਸ ਬਾਰੇ ਹੋਰ ਪੜ੍ਹੋ ਕਿ ਜਦੋਂ ਤੁਸੀਂ ਔਨਲਾਈਨ ਚੈੱਕ-ਇਨ ਕਰਦੇ ਹੋ ਤਾਂ ਤੁਹਾਡੀ ਪਰਦੇਦਾਰੀ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ

ਕੀ ਮੈਨੂੰ ਚੈੱਕ-ਇਨ ਕਰਨ ਲਈ ਕੁੱਝ ਡਾਊਨਲੋਡ ਕਰਨ ਦੀ ਲੋੜ ਹੈ?

ਜ਼ਿਆਦਾਤਰ ਲੋਕਾਂ ਨੂੰ ਕੁੱਝ ਵੀ ਡਾਊਨਲੋਡ ਕਰਨ ਦੀ ਲੋੜ ਨਹੀਂ ਪਵੇਗੀ, ਤੁਸੀਂ ਸਿਰਫ ਆਪਣੇ ਸਮਾਰਟਫੋਨ ਦੇ ਕੈਮਰੇ ਦੀ ਵਰਤੋਂ ਕਰਦੇ ਹੋ।

ਜੇ ਤੁਹਾਡੇ ਕੋਲ ਸਮਾਰਟਫੋਨ ਨਹੀਂ ਹੈ, ਜਾਂ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਸਕਦੇ, ਤਾਂ ਸਥਾਨ ਨੂੰ ਲਾਜ਼ਮੀ ਤੌਰ ਤੇ ਤੁਹਾਡੇ ਵੇਰਵੇ ਦਾਖਲ ਕਰਵਾਉਣ ਲਈ ਆਈਪੈਡ ਵਰਗੇ ਚੈੱਕ-ਇਨ ਦਾ ਵਿਕਲਪਕ ਤਰੀਕਾ ਪ੍ਰਦਾਨ ਕਰਨਾ ਚਾਹੀਦਾ ਹੈ, ਜਾਂ ਜੇ ਬਿਜਲਈ ਰਿਕਾਰਡ ਰੱਖਣਾ ਉੱਪਲਬਧ ਨਹੀਂ ਹੈ ਤਾਂ ਪੈੱਨ ਅਤੇ ਕਾਗਜ਼ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਿਊਆਰ ਕੋਡ ਕੀ ਹੈ?

ਕਿਊ ਆਰ ਕੋਡ ਇੱਕ ਲਿੰਕ ਹੈ, ਜਿਸ ਨੂੰ ਤੁਹਾਡਾ ਸਮਾਰਟਫੋਨ ਵਾਲਾ ਕੈਮਰਾ ਪਛਾਣ ਸਕਦਾ ਹੈ।

ਇਸ ਮਾਮਲੇ ਵਿੱਚ, ਇਹ ਉਸ ਸਥਾਨ ਵਾਸਤੇ ਚੈੱਕ-ਇਨ ਨੂੰ ਕਿਰਿਆਸ਼ੀਲ ਕਰੇਗਾ ਜਿਸ ਦਾ ਤੁਸੀਂ ਦੌਰਾ ਕਰ ਰਹੇ ਹੋ।

ਮੇਰਾ ਫ਼ੋਨ ਸਕੈਨ ਨਹੀਂ ਕਰੇਗਾ। ਮੈਂ ਚੈੱਕ-ਇਨ ਕਿਵੇਂ ਕਰਾਂ?

ਜੇ ਤੁਹਾਡਾ ਫ਼ੋਨ ਆਪਣੇ ਆਪ ਚੈੱਕ-ਇਨ ਸ਼ੁਰੂ ਨਹੀਂ ਕਰਦਾ, ਤਾਂ ਸਰਵਿਸ ਵਿਕਟੋਰੀਆ ਐਪ (Service Victoria) ਡਾਊਨਲੋਡ ਕਰਕੇ ਚੈੱਕ-ਇਨ ਕਰੋ।

ਜੇ ਤੁਸੀਂ ਮਾੜੇ ਸਿਗਨਲ ਜਾਂ ਘੱਟ ਬੈਟਰੀ ਵਰਗੇ ਤਕਨੀਕੀ ਜਾਂ ਨੈੱਟਵਰਕ ਮੁੱਦਿਆਂ ਕਰਕੇ ਕਿਊ ਆਰ ਕੋਡ ਦੀ ਵਰਤੋਂ ਕਰਕੇ ਚੈੱਕ-ਇਨ-ਇਨ ਨਹੀਂ ਕਰ ਸਕਦੇ, ਤਾਂ ਸਥਾਨ ਨੂੰ ਲਾਜ਼ਮੀ ਤੌਰ ਤੇ ਤੁਹਾਡੇ ਵੇਰਵੇ ਦਾਖਲ ਕਰਵਾਉਣ ਲਈ ਆਈਪੈਡ ਵਰਗੇ ਚੈੱਕ-ਇਨ ਦਾ ਵਿਕਲਪਕ ਤਰੀਕਾ ਪ੍ਰਦਾਨ ਕਰਨਾ ਚਾਹੀਦਾ ਹੈ, ਜਾਂ ਜੇ ਬਿਜਲਈ ਰਿਕਾਰਡ ਰੱਖਣਾ ਉੱਪਲਬਧ ਨਹੀਂ ਹੈ ਤਾਂ ਪੈੱਨ ਅਤੇ ਕਾਗਜ਼ ਦੀ ਵਰਤੋਂ ਕਰਨੀ ਚਾਹੀਦੀ ਹੈ।

ਜੇ ਮੈਨੂੰ ਮੱਦਦ ਦੀ ਲੋੜ ਹੈ ਤਾਂ ਮੈਂ ਕਿਸ ਨੂੰ ਫੋਨ ਕਰ ਸਕਦਾ ਹਾਂ?

ਜੇ ਤੁਹਾਨੂੰ ਮੱਦਦ ਦੀ ਲੋੜ ਹੈ ਤਾਂ ਵਿਕਟੋਰੀਆ ਦੇ ਸਿਹਤ ਵਿਭਾਗ ਦੀ COVID-19 ਹੌਟਲਾਈਨ ਨੂੰ 1800 675 398 ਉੱਤੇ ਫੋਨ ਕਰੋ। ਜੇ ਤੁਹਾਨੂੰ ਫ਼ੋਨ ਉੱਪਰ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰੋ।

Reviewed 01 June 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.

Was this page helpful?