vic_logo
coronavirus.vic.gov.au

ਸੁਰੱਖਿਆ (Safety) - ਪੰਜਾਬੀ (Punjabi)

ਕਰੋਨਾਵਾਇਰਸ (COVID-19) ਦੌਰਾਨ ਸੁਰੱਖਿਅਤ ਬਣੇ ਰਹਿਣ ਵਾਸਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮਦਦ ਕਰਨ ਲਈ ਜਾਣਕਾਰੀ।

ਤੁਸੀਂ ਕਰੋਨਾਵਾਇਰਸ (COVID-19) ਵਿਕਟੋਰੀਆ ਦੇ ਮੁੱਖ ਸਫ਼ੇ ਉੱਤੇ ਅੰਗਰੇਜ਼ੀ ਵਿੱਚ ਵਧੇਰੇ ਜਾਣਕਾਰੀ ਵੇਖ ਸਕਦੇ ਹੋ। 

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰ ਸਕਦੇ ਹੋ ਅਤੇ ਦੁਭਾਸ਼ੀਏ ਵਾਸਤੇ ਪੁੱਛ ਸਕਦੇ ਹੋ, ਫਿਰ 1800 338 663 ਉੱਤੇ ਕਰੋਨਾਵਾਇਰਸ (COVID-19) ਹੌਟਲਾਈਨ ਨਾਲ ਜੋੜਨ ਲਈ ਕਹੋ।

ਪਰਿਵਾਰਕ ਹਿੰਸਾ ਤੋਂ ਬੱਚ ਕੇ ਨਿਕਲਣਾ (Escaping family violence)

ਭਾਂਵੇਂ ਕਿ ਕਰੋਨਾਵਾਇਰਸ ਦੇ ਫੈਲਣ ਤੋਂ ਬਚਾਅ ਕਰਨ ਲਈ ਪਾਬੰਦੀਆਂ ਲਾਗੂ ਹੋਣ, ਪਰਿਵਾਰਕ ਹਿੰਸਾ ਤੋਂ ਬਚਣ ਲਈ, ਤੁਸੀਂ ਆਪਣੇ ਘਰ ਨੂੰ ਕਿਸੇ ਵੀ ਵਕਤ ਛੱਡ ਕੇ ਜਾ ਸਕਦੇ ਹੋ ਅਤੇ ਸਹਾਇਤਾ ਮੰਗ ਸਕਦੇ ਹੋ। ਤੁਹਾਨੂੰ ਜੁਰਮਾਨਾ ਨਹੀਂ ਕੀਤਾ ਜਾਵੇਗਾ। ਜੇ ਤੁਹਾਨੂੰ ਪੁਲਿਸ ਦੁਆਰਾ ਰੋਕਿਆ ਜਾਂਦਾ ਹੈ, ਤਾਂ ਉਹਨਾਂ ਨੂੰ ਦੱਸੋ ਕਿ ਤੁਸੀਂ ਘਰ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹੋ, ਅਤੇ ਉਹ ਤੁਹਾਡੀ ਸਹਾਇਤਾ ਕਰਨਗੇ। ਟ੍ਰਿਪਲ ਜ਼ੀਰੋ (000) ਨੂੰ ਫੋਨ ਕਰੋ ਜਾਂ ਪਰਿਵਾਰਕ ਹਿੰਸਾ ਸੇਵਾ ਸੇਫ ਸਟੈਪਸ (safe steps) ਨੂੰ 24 ਘੰਟੇ/7 ਦਿਨ, 1800 015 188 ਉੱਤੇ ਸੰਪਰਕ ਕਰੋ, safesteps@safesteps.org.au ਉੱਤੇ ਈਮੇਲ ਕਰੋ ਜਾਂ  www.safesteps.org.au/chat ਉੱਤੇ ਵੈਬ ਰਾਹੀਂ ਗੱਲ (ਵੈੱਬਚੈਟ) ਕਰੋ।

ਵਸੀਲੇ (Resources)

Reviewed 17 November 2020

24/7 Coronavirus Hotline

If you suspect you may have coronavirus (COVID-19) call the dedicated hotline – open 24 hours, 7 days.

Please keep Triple Zero (000) for emergencies only.

Was this page helpful?