vic_logo
coronavirus.vic.gov.au

ਯਾਤਰਾ ਅਤੇ ਆਵਾਜਾਈ (Travel and transport) - ਪੰਜਾਬੀ (Punjabi)

ਜਨਤਕ ਆਵਾਜਾਈ, ਕੁਆਰਨਟਾਈਨ (ਅਲਹਿਦਗੀ) ਅਤੇ ਅੰਤਰ-ਰਾਜੀ ਤੇ ਵਿਦੇਸ਼ ਯਾਤਰਾ ਵਿੱਚ ਤਬਦੀਲੀਆਂ ਬਾਰੇ ਜਾਣੋ।

ਜੇ ਤੁਹਾਨੂੰ ਆਪਣੀ ਭਾਸ਼ਾ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 131 450 ਉੱਤੇ ਫੋਨ ਕਰ ਸਕਦੇ ਹੋ ਅਤੇ ਦੁਭਾਸ਼ੀਏ ਵਾਸਤੇ ਪੁੱਛ ਸਕਦੇ ਹੋ, ਫਿਰ 1800 800 007 ਉੱਤੇ ਜਨਤਕ ਆਵਾਜਾਈ (ਪਬਲਿਕ ਟਰਾਂਸਪੋਰਟ) ਵਿਕਟੋਰੀਆ ਦੇ ਕਾਲ ਸੈਂਟਰ ਨਾਲ ਜੋੜਨ ਲਈ ਕਹੋ।

ਮੌਜੂਦਾ ਯਾਤਰਾ ਨਿਯਮਾਂ ਬਾਰੇ ਤਾਜ਼ਾ ਜਾਣਕਾਰੀ

ਮੰਗਲਵਾਰ 20 ਜੁਲਾਈ 2021 ਨੂੰ ਰਾਤ 11:59 ਵਜੇ ਤੋਂ, ਜੇ ਤੁਸੀਂ ਕਿਸੇ ਰੈੱਡ ਜ਼ੋਨ ਇਲਾਕੇ ਤੋਂ ਵਿਕਟੋਰੀਆ ਵਿਚ ਦਾਖਲ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ ਨੋਟ ਕਰੋ:

 • ਮੁੱਖ ਸਿਹਤ ਅਧਿਕਾਰੀ ਨੇ ਰੈੱਡ ਜ਼ੋਨ ਪਰਮਿਟ ਜਾਰੀ ਕਰਨ ਲਈ ਅਸਥਾਈ ਤੌਰ 'ਤੇ ਰੋਕ ਲਗਾ ਦਿੱਤੀ ਹੈ ꓲ
 • ਜੇ ਤੁਸੀਂ ਮੰਗਲਵਾਰ 20 ਜੁਲਾਈ 2021 ਨੂੰ ਰਾਤ 11:59pm ਤੋਂ ਬਾਅਦ ਵਿਕਟੋਰੀਆ ਵਿਚ ਦਾਖਲ ਹੋਣਾ ਚਾਹੁੰਦੇ ਹੋ ਅਤੇ ਤੁਸੀਂ ਦਾਖਲੇ ਤੋਂ ਪਹਿਲਾਂ 14 ਦਿਨਾਂ ਦੇ ਅੰਦਰ-ਅੰਦਰ ਰੈੱਡ ਜ਼ੋਨ ਵਿਚ ਗਏ ਹੋ, ਤਾਂ ਤੁਹਾਨੂੰ ਵਿਕਟੋਰੀਆ ਵਿਚ ਦਾਖਲ ਹੋਣ ਲਈ ਛੋਟ, ਅਪਵਾਦ ਜਾਂ ਉਚਿੱਤ ਪਰਮਿਟ ਦੀ ਜ਼ਰੂਰਤ ਹੋਵੇਗੀ ꓲ ਇਹ ਵਿਕਟੋਰੀਆ ਵਸਨੀਕਾਂ ਤੇ ਵੀ ਲਾਗੂ ਹੁੰਦਾ ਹੈ ꓲ

  • ਛੋਟਾਂ : ਤੁਹਾਨੂੰ ਛੋਟ ਲਈ ਅਰਜ਼ੀ ਲਾਜ਼ਮੀ ਦੇਣੀ ਚਾਹੀਦੀ ਹੈ ꓲ ਦੇਖਭਾਲ ਅਤੇ ਤਰਸਯੋਗ ਕਾਰਨਾਂ ਸਮੇਤ, ਛੋਟਾਂ ਸਿਰਫ ਅਸਧਾਰਨ ਸਥਿਤੀਆਂ ਵਿੱਚ ਹੀ ਦਿੱਤੀਆ ਜਾਂਦੀਆਂ ਹਨ ꓲ

  • ਅਪਵਾਦ: ਅਪਵਾਦ ਸਿਰਫ ਵਿਸ਼ੇਸ਼ ਸ਼੍ਰੇਣੀਆਂ 'ਤੇ ਲਾਗੂ ਹੁੰਦੇ ਹਨ (ਉਦਾਹਰਣ ਲਈ, ਹਵਾਈ ਅਮਲੇ ਲਈ, ਜਾਂ ਜੇ ਤੁਸੀਂ ਕਿਸੇ ਐਮਰਜੈਂਸੀ ਵਿੱਚ ਯਾਤਰਾ ਕਰ ਰਹੇ ਹੋ, ਜਾਂ ਜੇ ਤੁਸੀਂ ਨੁਕਸਾਨ ਤੋਂ ਬਚ ਰਹੇ ਹੋ) ꓲ

  • ਉਚਿੱਤ ਪਰਮਿਟ : ਅਧਿਕਾਰਤ ਪਰਮਿਟਾਂ ਵਿੱਚ ਵਿਕਟੋਰੀਆ ਰਾਹੀਂ ਕਿਸੇ ਹੋਰ ਅਧਿਕਾਰ ਖੇਤਰ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਲਈ ਆਵਾਜਾਈ ਜਾਂ ਢੋਆ-ਢੁਆਈ ਪਰਮਿਟ ਸ਼ਾਮਲ ਹਨ, ਅਤੇ ਵਿਸ਼ੇਸ਼ ਵਰਕਰ ਪਰਮਿਟ (Specified Worker permits) ਜੋ ਨਿਰਧਾਰਤ ਕਰਮਚਾਰੀ ਸੂਚੀ (Specified Worker List) ਵਿੱਚ ਸੂਚੀਬੱਧ ਕਰਮਚਾਰੀਆਂ ਲਈ ਹਨ ꓲ

 • ਜੇ ਤੁਸੀਂ ਵਿਕਟੋਰੀਆ ਵਿਚ ਬਿਨਾਂ ਕਿਸੇ ਛੋਟ, ਅਪਵਾਦ ਜਾਂ ਅਧਿਕਾਰਤ ਪਰਮਿਟ ਦੇ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ 5452 ਆਸਟ੍ਰੇਲੀਅਨ ਡਾਲਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ ਅਤੇ ਦਾਖਲ ਹੋਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ, ਜਾਂ ਤੁਹਾਡੇ ਆਪਣੇ ਖਰਚੇ 'ਤੇ 14 ਦਿਨਾਂ ਲਈ ਹੋਟਲ ਕੁਆਰੰਟੀਨ ਵਿਚ ਰੱਖਿਆ ਜਾਵੇਗਾ ꓲ

 • ਜੇ ਤੁਸੀਂ ਅੰਤਰਕਾਲੀ ਆਵਾਜਾਈ ਯਾਤਰੀ ਹੋ, ਤਾਂ ਕਿਰਪਾ ਕਰਕੇ ਯਾਦ ਰੱਖੋ ਕਿ ਨਿਊ ਸਾਊਥ ਵੇਲਜ਼ ਵਿੱਚ ਮੌਜੂਦਾ ਸਮੇਂ ਕਰੋਨਾ ਵਾਇਰਸ ਦਾ ਪ੍ਰਕੋਪ ਫ਼ੈਲਿਆ ਹੋਇਆ ਹੈ ꓲ ਤੁਹਾਨੂੰ ਗ੍ਰੇਟਰ ਸਿਡਨੀ ਵਿਚ ਉੱਚ ਕਮਿਊਨਿਟੀ ਟਰਾਂਸਮਿਸ਼ਨ ਦੇ ਖੇਤਰਾਂ ਵਿੱਚੋਂ ਲੰਘਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਪਹਿਚਾਣ ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਦੁਆਰਾ ਕੀਤੀ ਗਈ ਹੈ ꓲ ਜੇ ਤੁਹਾਡਾ ਇਨ੍ਹਾਂ ਖੇਤਰਾਂ ਵਿਚੋਂ ਲੰਘਣਾ ਲਾਜ਼ਮੀ ਹੈ, ਤਾਂ ਤੁਹਾਨੂੰ ਆਪਣੀ ਯਾਤਰਾ ਯੋਜਨਾ ਦੀ ਪਹਿਲਾਂ ਤੋਂ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਜਿੱਥੇ ਵੀ ਸੰਭਵ ਹੋਵੇ, ਤੁਹਾਨੂੰ ਇਨ੍ਹਾਂ ਥਾਵਾਂ 'ਤੇ , ਈਂਧਨ (ਪੈਟ੍ਰੋਲ, ਗੈਸ) ਭੋਜਨ ਜਾਂ ਆਰਾਮ ਕਰਨ ਲਈ ਰੁਕਣ ਦੀ ਜ਼ਰੂਰਤ ਤੋਂ ਬਚਿਆ ਜਾ ਸਕੇ ꓲ

ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਮੌਜੂਦਾ ਲਾਲ, ਸੰਤਰੀ ਅਤੇ ਹਰੇ ਰੰਗ ਦੇ ਖੇਤਰਾਂ ਬਾਰੇ ਜਾਣਕਾਰੀ ਵੇਖਣ ਲਈ, ਯਾਤਰਾ ਬਾਰੇ ਤਾਜ਼ਾ ਜਾਣਕਾਰੀ ਦੇ ਪੰਨੇ 'ਤੇ ਜਾਓ

ਵਿਕਟੋਰੀਅਨ ਯਾਤਰਾ ਪਰਮਿਟ ਸਕੀਮ (Victorian Travel Permit Scheme)

ਤੁਹਾਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭਰ ਵਿੱਚੋਂ ਕਿਤੋਂ ਵੀ ਵਿਕਟੋਰੀਆ ਵਿਚ ਦਾਖਲ ਹੋਣ ਲਈ ਪਰਮਿਟ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈ।

ਪਰਮਿਟ ਪ੍ਰਣਾਲੀ ਉਹਨਾਂ ਯਾਤਰੀਆਂ ਅਤੇ ਵਸਨੀਕਾਂ ਲਈ ਹੈ ਜੋ ਵਿਕਟੋਰੀਆ ਦੇ ਵਾਸੀ ਹਨ ਅਤੇ ਜੋ ਘਰ ਵਾਪਸ ਆ ਰਹੇ ਹਨ।

ਵਿਕਟੋਰੀਆ ਨੇ ਉਸ ਖੇਤਰ ਵਿੱਚ ਕਰੋਨਾਵਾਇਰਸ ਜ਼ੋਖਮ ਦੇ ਅਧਾਰ 'ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਬਾਕੀ ਹਿੱਸਿਆਂ ਨੂੰ ਹਰੇ, ਸੰਤਰੀ ਜਾਂ ਲਾਲ ਰੰਗ ਵਿੱਚ ਸ਼੍ਰੇਣੀਬੱਧ ਕੀਤਾ ਹੈ।

ਪਰਮਿਟ ਲਈ ਅਰਜ਼ੀ ਦੇਣ ਲਈ, ਤੁਹਾਨੂੰ ਵਿਸਥਾਰ ਦੇਣ ਦੀ ਲੋੜ ਪਵੇਗੀ ਕਿ ਤੁਸੀਂ ਕਿੱਥੋਂ ਆ ਰਹੇ ਹੋ ਅਤੇ ਜਾ ਰਹੇ ਹੋ।

ਸਰਹੱਦੀ ਭਾਈਚਾਰਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰਮਿਟ ਦੀ ਲੋੜ ਨਹੀਂ ਹੋਵੇਗੀ, ਪਰ ਉਹਨਾਂ ਨੂੰ ਸਰਹੱਦ 'ਤੇ ਆਪਣੇ ਘਰ ਦੇ ਪਤੇ ਦਾ ਸਬੂਤ ਦੇਣ ਦੀ ਲੋੜ ਪਵੇਗੀ।

ਅਰਜ਼ੀ ਕਿਵੇਂ ਦੇਈਏ:

ਸਰਵਿਸ ਵਿਕਟੋਰੀਆ (Service Victoria) ਰਾਹੀਂ ਪਰਮਿਟ ਲਈ ਅਰਜ਼ੀ ਦਿਓ 

ਪਰਮਿਟ ਜ਼ੋਨ

ਰੈੱਡ (ਲਾਲ) ਜ਼ੋਨ ਦਾ ਮਤਲਬ ਹੈ ਕਿ ਤੁਸੀਂ ਵਿਕਟੋਰੀਆ ਵਿਚ ਦਾਖਲ ਨਹੀਂ ਹੋ ਸਕਦੇ ਜਦੋਂ ਤਕ ਤੁਸੀਂ ਵਿਕਟੋਰੀਅਨ ਨਿਵਾਸੀ ਨਹੀਂ ਹੋ। ਜੇ ਤੁਸੀਂ ਵਿਕਟੋਰੀਆ ਨਿਵਾਸੀ ਹੋ ਜੋ ਰੈੱਡ (ਲਾਲ) ਜ਼ੋਨ ਤੋਂ ਦਾਖਲ ਹੁੰਦਾ ਹੈ, ਤਾਂ ਤੁਹਾਨੂੰ 14 ਦਿਨਾਂ ਲਈ ਘਰ ਵਿਚ ਇਕਾਂਤਵਾਸ ਵਿਚ ਰਹਿਣਾ ਪਏਗਾ। ਕੁਝ ਕਾਰਨਾਂ ਵਜੋਂ ਤੁਸੀਂ ਅੰਦਰ ਆ ਸਕਦੇ ਹੋ, ਜਿਵੇਂ ਕਿਸੇ Specified Worker ਜਾਂ Freight Workers ਪਰਮਿਟ ਨਾਲ, ਜਾਂ ਦਇਆਵਾਨ ਕਾਰਨਾਂ ਕਰਕੇ ਕੋਈ ਅਪਵਾਦ (ਇਕਸੈਪਸ਼ਨ) ਜਾਂ ਛੋਟ (ਐਗਜ਼ੈਂਪਸ਼ਨ) ਪਰਮਿਟ। ਜੇ ਤੁਸੀਂ ਕਿਸੇ ਛੋਟ (ਐਗਜ਼ੈਂਪਸ਼ਨ), ਅਪਵਾਦ (ਇਕਸੈਪਸ਼ਨ) ਜਾਂ ਵਰਕ ਪਰਮਿਟ ਤੋਂ ਬਗੈਰ ਲਾਲ ਜ਼ੋਨ ਤੋਂ ਅੰਦਰ ਆਉਂਦੇ ਹੋ ਤਾਂ ਤੁਹਾਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਵਾਪਿਸ ਮੋੜ ਦਿੱਤਾ ਜਾਵੇਗਾ। 

ਸੰਤਰੀ ਜ਼ੋਨ ਦਾ ਭਾਵ ਹੈ ਕਿ ਤੁਸੀਂ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ ਅਤੇ ਵਿਕਟੋਰੀਆ ਪਹੁੰਚਣ ਉਪਰੰਤ 72 ਘੰਟਿਆਂ ਦੇ ਅੰਦਰ ਅੰਦਰ ਟੈਸਟ ਕਰਵਾਉਣਾ ਪਵੇਗਾ। ਜਦ ਤੱਕ ਕੋਈ ਨੈਗੇਟਿਵ ਟੈਸਟ ਨਤੀਜਾ ਨਹੀਂ ਮਿਲ ਜਾਂਦਾ, ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਟੈਸਟ ਤੋਂ ਪਹਿਲਾਂ ਅਤੇ ਬਾਅਦ ਘਰੇ ਰਹਿਣਾ ਚਾਹੀਦਾ ਹੈ 

ਹਰੇ ਖੇਤਰ ਦਾ ਭਾਵ ਹੈ ਕਿ ਤੁਸੀਂ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ ਅਤੇ ਵਿਕਟੋਰੀਆ ਦੇ ਅੰਦਰ ਆ ਸਕਦੇ ਹੋ। ਇੱਕ ਵਾਰ ਵਿਕਟੋਰੀਆ ਅੰਦਰ ਆਉਣ ਉਪਰੰਤ, ਤੁਹਾਨੂੰ ਆਪਣੇ ਲੱਛਣਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਜੇ ਤੁਸੀਂ ਬਿਮਾਰ ਮਹਿਸੂਸ ਕਰਦੇ ਹੋਵੋ ਤਾਂ ਟੈਸਟ ਕਰਵਾਓ।

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਉਹਨਾਂ ਖੇਤਰਾਂ ਨੂੰ ਵੇਖਣ ਲਈ ਜੋ ਲਾਲ, ਸੰਤਰੀ ਜਾਂ ਹਰੇ ਜ਼ੋਨ ਵਿਚ ਆਉਂਦੇ ਹਨ, ਵਿਕਟੋਰੀਅਨ ਟਰੈਵਲ ਪਰਮਿਟ ਸਿਸਟਮ ਪੰਨੇ 'ਤੇ ਨਕਸ਼ਾ ਵੇਖੋ।

ਛੋਟਾਂ (ਐਗਜ਼ੈਮਸ਼ਨ) ਵਾਲਾ ਪਰਮਿਟ

ਜੇ ਤੁਹਾਡੇ ਕੋਲ ਕੋਈ ਵੈਧ ਕਾਰਨ ਹੈ ਤਾਂ ਤੁਸੀਂ ਛੋਟ (ਐਗਜ਼ੈਮਸ਼ਨ) ਵਾਲੇ ਪਰਮਿਟ ਲਈ ਅਰਜ਼ੀ ਦੇ ਸਕਦੇ ਹੋ। ਇਸ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

 •  ਮੌਤ ਜਾਂ ਅੰਤਿਮ ਸੰਸਕਾਰ
 • ਸਿਹਤ, ਭਲਾਈ, ਦੇਖਭਾਲ ਜਾਂ ਤਰਸਵਾਨ ਕਾਰਨਾਂ ਵਜੋਂ ਘਰ ਵਾਪਸੀ
 • ਸੰਕਟਕਾਲੀਨ ਸਥਾਨ ਬਦਲੀ
 • ਸਰਹੱਦ ਦੇ ਦੂਜੇ ਪਾਸੇ ਕਿਸੇ ਜਾਨਵਰ ਦੀ ਭਲਾਈ।
   

Reviewed 23 July 2021

24/7 Coronavirus Hotline

If you suspect you may have COVID-19 call the dedicated hotline – open 24 hours, 7 days.

Please keep Triple Zero (000) for emergencies only.

Was this page helpful?